ਕੋਲਕਾਤਾ ਕਤਲਕਾਂਡ 'ਚ ਵੱਡਾ ਖ਼ੁਲਾਸਾ; ਪੁਲਸ ਕਮਿਸ਼ਨਰ ਦੇ ਨਾਂ 'ਤੇ ਰਜਿਸਟਰਡ ਹੈ ਦੋਸ਼ੀ ਸੰਜੇ ਦੀ ਬਾਈਕ

Tuesday, Aug 27, 2024 - 02:53 PM (IST)

ਕੋਲਕਾਤਾ ਕਤਲਕਾਂਡ 'ਚ ਵੱਡਾ ਖ਼ੁਲਾਸਾ; ਪੁਲਸ ਕਮਿਸ਼ਨਰ ਦੇ ਨਾਂ 'ਤੇ ਰਜਿਸਟਰਡ ਹੈ ਦੋਸ਼ੀ ਸੰਜੇ ਦੀ ਬਾਈਕ

ਕੋਲਕਾਤਾ- ਕੋਲਕਾਤਾ 'ਚ ਟ੍ਰੇਨੀ ਮਹਿਲਾ ਨਾਲ ਜਬਰ-ਜ਼ਨਾਹ ਅਤੇ ਕਤਲ ਮਾਮਲੇ ਵਿਚ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਹੋਇਆ ਹੈ। ਦਰਅਸਲ ਵਾਰਦਾਤ ਦੀ ਰਾਤ ਯਾਨੀ ਕਿ 9 ਅਗਸਤ ਨੂੰ ਦੋਸ਼ੀ ਸੰਜੇ ਰਾਏ ਵਲੋਂ ਇਸਤੇਮਾਲ ਕੀਤੀ ਗਈ ਬਾਈਕ ਕੋਲਕਾਤਾ ਪੁਲਸ ਕਮਿਸ਼ਨਰ ਦੇ ਨਾਂ 'ਤੇ ਰਜਿਸਟਰਡ ਸੀ।  ਸੀ. ਬੀ. ਆਈ. ਨੇ ਦੋ ਦਿਨ ਪਹਿਲਾਂ ਹੀ ਦੋਸ਼ੀ ਦੀ ਬਾਈਕ ਨੂੰ ਜ਼ਬਤ ਕੀਤਾ ਸੀ। ਸੀ. ਬੀ. ਆਈ. ਮੁਤਾਬਕ ਦੋਸ਼ੀ ਸੰਜੇ ਦੀ ਇਹ ਬਾਈਕ ਮਈ 2024 ਵਿਚ ਰਜਿਸਟਰਡ ਕਰਵਾਈ ਗਈ ਸੀ। ਪੁਲਸ ਕਮਿਸ਼ਨਰ ਦੇ ਨਾਂ 'ਤੇ ਰਜਿਸਟਰਡ ਬਾਈਕ ਤੋਂ ਦੋਸ਼ੀ ਨੇ ਨਸ਼ੇ ਦੀ ਹਾਲਤ ਵਿਚ 15 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ।

ਇਹ ਵੀ ਪੜ੍ਹੋ- ਸਕੂਲ ਬੰਦ ਰੱਖਣ ਦਾ ਆਦੇਸ਼, ਅਗਲੇ 24 ਘੰਟਿਆਂ 'ਚ ਦਿੱਲੀ, ਪੰਜਾਬ ਸਮੇਤ 14 ਸੂਬਿਆਂ 'ਚ ਮੀਂਹ ਦਾ ਅਲਰਟ

ਇਹ ਵੱਡੀ ਜਾਣਕਾਰੀ ਸਾਹਮਣੇ ਆਉਣ ਮਗਰੋਂ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਮੁੱਖ ਦੋਸ਼ੀ ਸੰਜੇ ਰਾਏ ਅਤੇ ਪੁਲਸ ਦੇ ਤਾਰ ਕਿਤੇ ਨਾ ਕਿਤੇ ਆਪਸ ਵਿਚ ਜੁੜੇ ਹੋਏ ਹਨ। ਸੀ. ਬੀ. ਆਈ. ਵਲੋਂ ਜ਼ਬਤ ਕੀਤੀ ਗਈ ਬਾਈਕ ਜਿਸ ਨੂੰ ਦੋਸ਼ੀ ਵਾਰਦਾਤ ਦੀ ਰਾਤ ਨਸ਼ੇ ਦੀ ਹਾਲਤ ਵਿਚ ਚੱਲਾ ਰਿਹਾ ਸੀ। ਇਸ ਬਾਈਕ ਨੂੰ ਪਹਿਲਾਂ ਕੋਲਕਾਤਾ ਪੁਲਸ ਨੇ ਜ਼ਬਤ ਕਰ ਲਿਆ ਸੀ, ਜੋ ਕਿ ਕੋਲਕਾਤਾ ਪੁਲਸ ਕਮਿਸ਼ਨਰ ਦੇ ਨਾਂ 'ਤੇ ਰਜਿਸਟਰਡ ਸੀ। 

ਇਹ ਵੀ ਪੜ੍ਹੋ- ਹਾਏ ਤੌਬਾ! ਦੋ ਸਹੇਲੀਆਂ ਨੂੰ ਹੋਇਆ ਪਿਆਰ, ਇਕ-ਦੂਜੇ ਨੂੰ ਮੰਨਦੀਆਂ ਹਨ ਪਤੀ-ਪਤਨੀ

ਹੁਣ ਸੀ. ਬੀ. ਆਈ. ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਕੋਲ ਇਹ ਬਾਈਕ ਕਿੱਥੋਂ ਆਈ ਸੀ। ਕੀ ਇਹ ਬਾਈਕ ਉਸ ਦੀ ਸੀ ਜਾਂ ਕਿਸੇ ਹੋਰ ਦੀ ਸੀ ਕਿਉਂਕਿ ਇਕ ਆਮ ਨਾਗਰਿਕ ਹੋਣ ਦੇ ਨਾਅਤੇ ਪੁਲਸ ਦੇ ਨਾਂ 'ਤੇ ਰਜਿਸਟਰਡ ਬਾਈਕ ਚਲਾਉਣ ਦਾ ਸੰਜੇ ਰਾਏ ਦਾ ਕੋਈ ਅਧਿਕਾਰ ਨਹੀਂ ਸੀ। ਹਾਲਾਂਕਿ ਇਹ ਵੀ ਦੱਸ ਦੇਈਏ ਕਿ ਜੇਕਰ ਕੋਈ ਵਿਅਕਤੀ ਪੁਲਸ ਦੀ ਬਾਈਕ ਦਾ ਇਸਤੇਮਾਲ ਕਰਦਾ ਹੈ ਤਾਂ ਉਕਤ ਵਿਅਕਤੀ ਨੂੰ ਕਿਸੇ ਵੀ ਨਾਕਾਬੰਦੀ, ਬੈਰੀਕੇਡਜ਼ ਜਾਂ ਕਿਸੇ ਚੈਕਿੰਗ ਦੌਰਾਨ ਨਹੀਂ ਰੋਕਿਆ ਜਾਂਦਾ ਹੈ। 

ਇਹ ਵੀ ਪੜ੍ਹੋ- ਸਾਬਕਾ ਵਿਧਾਇਕਾਂ ਦੀਆਂ ਪੌ-ਬਾਰ੍ਹਾਂ, ਮਿਲੇਗੀ 50 ਹਜ਼ਾਰ ਰੁਪਏ ਮਹੀਨਾ ਪੈਨਸ਼ਨ

ਦੱਸਣਯੋਗ ਹੈ ਕਿ 9 ਅਗਸਤ ਨੂੰ ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ਹਸਪਤਾਲ ਦੇ ਸੈਮੀਨਾਰ ਹਾਲ ਵਿਚ ਇਕ ਮਹਿਲਾ ਡਾਕਟਰ ਨਾਲ ਦਰਿੰਦਗੀ ਹੋਈ ਸੀ। ਡਿਊਟੀ 'ਤੇ ਤਾਇਨਾਤ 31 ਸਾਲਾ ਪੋਸਟ ਗਰੈਜੂਏਟ ਰੈਜੀਡੈਂਟ ਡਾਕਟਰ ਦਾ 9 ਅਗਸਤ ਦੀ ਰਾਤ ਨੂੰ ਜਬਰ-ਜ਼ਨਾਹ ਕੀਤਾ ਗਿਆ। ਸੈਮੀਨਾਰ ਹਾਲ ਵਿਚ ਉਸ ਦੀ ਖ਼ੂਨ ਨਾਲ ਲਥਪਥ ਲਾਸ਼  ਮਿਲੀ ਸੀ। ਉਸ ਦੇ ਸਰੀਰ 'ਤੇ ਸੱਟਾ ਦੇ ਕਈ ਨਿਸ਼ਾਨ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News