ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)

Tuesday, Feb 13, 2024 - 02:01 PM (IST)

ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)

ਬੈਂਗਲੁਰੂ : ਸੋਮਵਾਰ ਨੂੰ ਬੈਂਗਲੁਰੂ ਦੇ ਵਿਲਸਨ ਗਾਰਡਨ 10ਵੇਂ ਕਰਾਸ ਦੇ ਨੇੜੇ ਹੈਲਮੇਟ ਨਾ ਪਹਿਨਣ ਕਾਰਨ ਇੱਕ ਬਾਈਕ ਸਵਾਰ ਨੇ ਡਿਊਟੀ 'ਤੇ ਮੌਜੂਦ ਟ੍ਰੈਫਿਕ ਸਿਪਾਹੀ ਨੂੰ ਦੰਦੀ ਵੱਢ ਦਿੱਤੀ। ਦੱਸ ਦੇਈਏ ਕਿ ਡਿਊਟੀ 'ਤੇ ਮੌਜੂਦ ਇਕ ਟ੍ਰੈਫਿਕ ਪੁਲਸ ਕਾਂਸਟੇਬਲ ਨੇ ਹੈਲਮੇਟ ਨਾ ਪਾਉਣ ਕਾਰਨ ਇਕ ਬਾਈਕ ਸਵਾਰ ਨੂੰ ਰੋਕ ਲਿਆ। ਰੋਕਦੇ ਸਾਰ ਦੀ ਕਾਂਸਟੇਬਲ ਨੇ ਉਸ ਦੇ ਬਾਈਕ ਦੀ ਚਾਬੀ ਖੋਹ ਲਈ। ਬਾਈਕ ਸਵਾਰ ਨੇ ਬਾਈਕ ਦੀ ਚਾਬੀ ਵਾਪਸ ਮੰਗਦੇ ਹੋਏ ਗੁੱਸੇ ਵਿਚ ਕਾਂਸਟੇਬਲ ਦੇ ਹੱਥ ਦੇ ਦੰਦੀ ਵੱਢ ਦਿੱਤੀ। 

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਦੱਸ ਦੇਈਏ ਕਿ ਇਲਾਕੇ 'ਚ ਡਿਊਟੀ 'ਤੇ ਮੌਜੂਦ ਇਕ ਹੋਰ ਟ੍ਰੈਫਿਕ ਪੁਲਸ ਕਰਮਚਾਰੀ ਨੇ ਇਸ ਘਟਨਾ ਨੂੰ ਕੈਮਰੇ 'ਚ ਰਿਕਾਰਡ ਕਰ ਲਿਆ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਗਈ। ਮੌਕੇ 'ਤੇ ਬਾਈਕ ਸਵਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਉਸ ਖ਼ਿਲਾਫ਼ ਡਿਊਟੀ 'ਤੇ ਮੌਜੂਦ ਪੁਲਸ ਕਾਂਸਟੇਬਲ ਨੂੰ ਦੰਦੀ ਵੱਡਣ ਦੇ ਦੋਸ਼ 'ਚ ਮਾਮਲਾ ਦਰਜ ਕਰ ਦਿੱਤਾ। 

ਇਹ ਵੀ ਪੜ੍ਹੋ - SpiceJet ਦੇ 1400 ਕਰਮਚੀਆਂ ਨੂੰ ਲਗੇਗਾ ਵੱਡਾ ਝਟਕਾ, ਸਿਰ 'ਤੇ ਲਟਕੀ ਛਾਂਟੀ ਦੀ ਤਲਵਾਰ

ਦੱਸ ਦੇਈਏ ਕਿ ਵਾਇਰਲ ਹੋ ਰਹੀ ਵੀਡੀਓ 'ਚ ਬਾਈਕ ਸਵਾਰ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਉਸ ਨੇ ਜਲਦਬਾਜ਼ੀ 'ਚ ਕੱਪੜੇ ਨਹੀਂ ਪਹਿਨੇ ਕਿਉਂਕਿ ਉਹ ਹਸਪਤਾਲ ਜਾ ਰਿਹਾ ਸੀ। ਜਦੋਂ ਪੁਲਸ ਮੁਲਾਜ਼ਮ ਨੇ ਉਕਤ ਵਿਅਕਤੀ ਨੂੰ ਇਹ ਦੱਸਿਆ ਕਿ ਉਸ ਨੇ ਦੰਦੀ ਵੱਢਣ ਦੀ ਸਾਰੀ ਘਟਨਾ ਨੂੰ ਫ਼ੋਨ ਵਿਚ ਰਿਕਾਰਡ ਕਰ ਲਿਆ ਹੈ ਤਾਂ ਬਾਈਕ ਸਵਾਰ ਨੇ ਕਿਹਾ ਕਿ ਉਸ ਨੂੰ ਇਸ ਦੀ ਕੋਈ ਪਰਵਾਹ ਨਹੀਂ ਭਾਵੇਂ ਇਹ ਵੀਡੀਓ ਵਾਇਰਲ ਹੋ ਜਾਵੇ। 

ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ

ਬੈਂਗਲੁਰੂ ਟ੍ਰੈਫਿਕ ਪੁਲਸ ਨੇ ਹਾਲ ਹੀ ਵਿੱਚ 50,000 ਰੁਪਏ ਤੋਂ ਵੱਧ ਦੇ ਟ੍ਰੈਫਿਕ ਜੁਰਮਾਨੇ ਵਾਲੇ ਵਾਹਨ ਮਾਲਕਾਂ ਨੂੰ ਨੋਟਿਸ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਬਕਾਇਆ ਦੀ ਵਸੂਲੀ ਲਈ ਉਨ੍ਹਾਂ ਦੇ ਘਰ ਜਾ ਰਹੇ ਹਨ। ਵੈਂਕਟਾਰਮਨ ਨਾਂ ਦੇ ਵਿਅਕਤੀ ਦੇ ਨਾਂ 'ਤੇ ਰਜਿਸਟਰਡ KA05 F7969 ਵਾਲੇ ਐਕਟਿਵ ਸਕੂਟਰ 'ਤੇ 3.20 ਲੱਖ ਰੁਪਏ ਦਾ ਟ੍ਰੈਫਿਕ ਜੁਰਮਾਨਾ ਬਕਾਇਆ ਹੈ। ਬਾਈਕ 'ਤੇ ਹੈਲਮੇਟ ਨਾ ਪਾਉਣਾ, ਸਿਗਨਲ ਜੰਪਿੰਗ ਕਰਨ, ਗਲਤ ਸਾਈਡ 'ਤੇ ਸਵਾਰੀ ਕਰਨ ਸਮੇਤ ਕਈ ਉਲੰਘਣਾਵਾਂ ਲਈ 300 ਤੋਂ ਵੱਧ ਬਕਾਇਆ ਚਲਾਨ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ - ਸਨਕੀ ਪਤੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ, ਬੋਰਵੈੱਲ 'ਚੋਂ ਕਈ ਟੁੱਕੜਿਆਂ ਵਿਚ ਮਿਲੀ ਲਾਸ਼

ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਭ ਤੋਂ ਵੱਧ ਚਲਾਨ ਐੱਸ.ਆਰ.ਨਗਰ ਅਤੇ ਵਿਲਸਨ ਗਾਰਡਨ ਟ੍ਰੈਫਿਕ ਪੁਲਸ ਸਟੇਸ਼ਨ ਦੀ ਹਦੂਦ ਵਿੱਚ ਕੀਤੇ ਗਏ ਹਨ। ਰਿਪੋਰਟ ਦੇ ਅਨੁਸਾਰ, ਵੈਂਕਟਾਰਮਨ ਨੇ ਕਥਿਤ ਤੌਰ 'ਤੇ ਟ੍ਰੈਫਿਕ ਪੁਲਸ ਨੂੰ ਕਿਹਾ ਕਿ ਜਦੋਂ ਉਹ ਜੁਰਮਾਨਾ ਵਸੂਲਣ ਲਈ ਗਏ ਤਾਂ ਉਹ ਬਕਾਇਆ ਨਹੀਂ ਦੇਣਗੇ, ਕਿਉਂਕਿ ਉਸਦੀ ਸਾਈਕਲ ਦੀ ਕੀਮਤ ਸਿਰਫ਼ 30,000 ਰੁਪਏ ਹੈ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News