'ਨਹੀਂ ਚਾਹੀਦੇ ਵਿਊਜ਼, ਮੈਂ ਬਸ ਸ਼ਾਂਤੀ ਨਾਲ ਜੀਣਾ ਚਾਹੁੰਦੀ ਹਾਂ...', ਬਿਹਾਰ ਦੀ 'ਰਸ਼ੀਅਨ ਗਰਲ' ਲਈ ਪ੍ਰਸਿੱਧੀ ਬਣੀ ਮੁਸ
Tuesday, Jan 06, 2026 - 07:45 PM (IST)
ਰਾਂਚੀ- ਅੱਜ ਦੇ ਦੌਰ ਵਿੱਚ ਜਿੱਥੇ ਹਰ ਕੋਈ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲਈ ਤਰਲੋ-ਮੱਛੀ ਹੋ ਰਿਹਾ ਹੈ, ਉੱਥੇ ਹੀ 'ਬਿਹਾਰੀ ਰਸ਼ੀਅਨ ਗਰਲ' ਵਜੋਂ ਮਸ਼ਹੂਰ ਹੋਈ ਇੱਕ ਕੰਟੈਂਟ ਕ੍ਰਿਏਟਰ ਲਈ ਇਹ ਪ੍ਰਸਿੱਧੀ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਬਣ ਗਈ ਹੈ। ਬਿਹਾਰ ਦੇ ਸੋਨਪੁਰ ਦੀ ਰਹਿਣ ਵਾਲੀ ਰੋਜ਼ੀ ਨੇਹਾ ਸਿੰਘ, ਜੋ ਵਰਤਮਾਨ ਵਿੱਚ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਰਹਿੰਦੀ ਹੈ, ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਵਾਇਰਲ ਹੋਣ ਕਾਰਨ ਉਸ ਨੂੰ ਆਪਣੀ ਚੰਗੀ-ਭਲੀ ਚੱਲਦੀ ਦੁਕਾਨ ਬੰਦ ਕਰਨੀ ਪਈ ਹੈ।
ਕਿਵੇਂ ਸ਼ੁਰੂ ਹੋਇਆ 'ਬਿਹਾਰੀ ਰਸ਼ੀਅਨ ਗਰਲ' ਦਾ ਸਫ਼ਰ
ਨੇਹਾ ਸਿੰਘ ਪੇਸ਼ੇ ਤੋਂ ਇੱਕ ਬਿਊਟੀਸ਼ੀਅਨ ਸੀ ਅਤੇ ਉਸ ਨੂੰ ਖਾਣਾ ਬਣਾਉਣ ਦਾ ਸ਼ੌਕ ਸੀ। ਉਸ ਨੇ ਰਾਂਚੀ ਵਿੱਚ ਲਿੱਟੀ-ਚਿਕਨ ਦਾ ਇੱਕ ਸਟਾਲ ਖੋਲ੍ਹਿਆ ਅਤੇ ਆਪਣੀ ਦੁਕਾਨ ਦੀ ਪਬਲੀਸਿਟੀ ਲਈ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣੀ ਸ਼ੁਰੂ ਕੀਤੀ। ਨੇਹਾ ਦੇ ਵਿਦੇਸ਼ੀ ਲੁੱਕ ਕਾਰਨ ਲੋਕ ਅਕਸਰ ਉਸ ਨੂੰ ਰਸ਼ੀਅਨ ਜਾਂ ਵਿਦੇਸ਼ੀ ਸਮਝਦੇ ਸਨ। ਇੱਕ ਦਿਨ ਉਸ ਨੇ ਮਜ਼ਾਕੀਆ ਲਹਿਜੇ ਵਿੱਚ ਆਪਣੀ ਬਿਹਾਰੀ ਭਾਸ਼ਾ ਵਿੱਚ ਜਵਾਬ ਦਿੱਤਾ ਕਿ ਉਹ ਰਸ਼ੀਅਨ ਨਹੀਂ, ਸਗੋਂ 'ਖਾਂਟੀ ਬਿਹਾਰੀ' ਕੁੜੀ ਹੈ। ਇਹ ਵੀਡੀਓ ਇੰਨੀ ਵਾਇਰਲ ਹੋਈ ਕਿ ਉਸ ਨੂੰ ਲੱਖਾਂ ਵਿੱਚ ਵਿਊਜ਼ ਮਿਲੇ ਅਤੇ ਉਹ ਰਾਤੋ-ਰਾਤ ਮਸ਼ਹੂਰ ਹੋ ਗਈ।
ਇਹ ਵੀ ਪੜ੍ਹੋ- ਮੁਆਫ ਹੋ ਜਾਣਗੇ ਸਾਰੇ ਪੁਰਾਣੇ ਟ੍ਰੈਫਿਕ ਚਲਾਨ! ਇਸ ਦਿਨ ਲੱਗੇਗੀ ਲੋਕ ਅਦਾਲਤ
ਇਹ ਵੀ ਪੜ੍ਹੋ- ਭਾਰਤ 'ਚ ਬੰਦ ਹੋਣ ਵਾਲੀ ਹੈ Innova! ਸਾਹਮਣੇ ਆਈ ਵੱਡੀ ਵਜ੍ਹਾ
ਪ੍ਰਸਿੱਧੀ ਬਣੀ ਮੁਸੀਬਤ: ਦੁਕਾਨ 'ਤੇ ਪਹੁੰਚਣ ਲੱਗੇ ਸ਼ਰਾਬੀ ਲੋਕ
ਜਾਣਕਾਰੀ ਮੁਤਾਬਕ, ਇਸ ਪ੍ਰਸਿੱਧੀ ਤੋਂ ਬਾਅਦ ਨੇਹਾ ਲਈ ਮੁਸੀਬਤਾਂ ਸ਼ੁਰੂ ਹੋ ਗਈਆਂ। ਨੇਹਾ ਨੇ ਦੱਸਿਆ ਕਿ ਲੋਕਾਂ ਨੇ ਉਸ ਨੂੰ ਸਿਰਫ਼ ਆਨਲਾਈਨ ਹੀ ਟ੍ਰੋਲ ਨਹੀਂ ਕੀਤਾ, ਸਗੋਂ ਉਸ ਦੀ ਦੁਕਾਨ ਤੱਕ ਵੀ ਪਹੁੰਚ ਗਏ। ਲੋਕ ਅਕਸਰ ਸ਼ਰਾਬ ਪੀ ਕੇ ਦੁਕਾਨ 'ਤੇ ਆ ਜਾਂਦੇ ਸਨ ਅਤੇ ਜ਼ਬਰਦਸਤੀ ਸੈਲਫੀ ਜਾਂ ਫੋਟੋਆਂ ਖਿਚਵਾਉਣ ਦੀ ਕੋਸ਼ਿਸ਼ ਕਰਦੇ ਸਨ। ਜਦੋਂ ਉਹ ਅਜਿਹਾ ਕਰਨ ਤੋਂ ਮਨ੍ਹਾ ਕਰਦੀ ਸੀ, ਤਾਂ ਉਸ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਸੀ। ਨੇਹਾ ਦਾ ਕਹਿਣਾ ਹੈ ਕਿ ਜਿੰਨੇ ਉਸ ਦੇ ਸਮਰਥਕ ਨਹੀਂ ਸਨ, ਉਸ ਤੋਂ ਵੱਧ ਉਸ ਨੂੰ ਤੰਗ ਕਰਨ ਵਾਲੇ ਲੋਕ ਪੈਦਾ ਹੋ ਗਏ।
ਇਹ ਵੀ ਪੜ੍ਹੋ- EPFO 'ਤੇ ਆਈ ਵੱਡੀ ਅਪਡੇਟ, ਸੁਪਰੀਮ ਕੋਰਟ ਨੇ ਸਰਕਾਰ ਨੂੰ ਸੈਲਰੀ ਵਧਾਉਣ 'ਤੇ ਦਿੱਤਾ ਇਹ ਹੁਕਮ
'ਨਹੀਂ ਚਾਹੀਦੇ ਵਿਊਜ਼, ਬਸ ਸ਼ਾਂਤੀ ਨਾਲ ਚਲਾਉਣੀ ਹੈ ਦੁਕਾਨ'
ਅੰਤ ਵਿੱਚ ਪ੍ਰੇਸ਼ਾਨ ਹੋ ਕੇ ਨੇਹਾ ਸਿੰਘ ਨੂੰ ਆਪਣਾ ਲਿੱਟੀ-ਚਿਕਨ ਦਾ ਸਟਾਲ ਬੰਦ ਕਰਨਾ ਪਿਆ। ਉਸ ਨੇ ਭਰੇ ਮਨ ਨਾਲ ਕਿਹਾ, "ਮੈਨੂੰ ਕੋਈ ਵਿਊਜ਼ ਨਹੀਂ ਚਾਹੀਦੇ, ਮੈਂ ਬਸ ਸ਼ਾਂਤੀ ਨਾਲ ਜੀਣਾ ਚਾਹੁੰਦੀ ਹਾਂ"। ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਇਹ ਸਭ ਟ੍ਰੋਲਿੰਗ ਅਤੇ ਆਨਲਾਈਨ ਦੁਨੀਆ ਬਾਰੇ ਨਹੀਂ ਜਾਣਦਾ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਸੋਸ਼ਲ ਮੀਡੀਆ ਤੋਂ ਪੈਸੇ ਕਿਵੇਂ ਕਮਾਏ ਜਾਂਦੇ ਹਨ। ਉਸ ਮੁਤਾਬਕ ਵਾਇਰਲ ਹੋਣਾ ਉਸ ਦੀ ਜ਼ਿੰਦਗੀ ਲਈ ਇੱਕ 'ਨਾਸੂਰ' ਬਣ ਗਿਆ ਹੈ।
ਇਹ ਵੀ ਪੜ੍ਹੋ- 'ਕੋਈ ਨਹੀਂ ਦੇਖੇਗਾ T20 ਵਿਸ਼ਵ ਕੱਪ...!', ICC 'ਤੇ ਭੜਕੇ ਅਸ਼ਵਿਨ, ਦੱਸੀ ਵੱਡੀ ਵਜ੍ਹਾ
