CM ਦੇ ਘਰ ਦੇ ਬਾਹਰ ਨੌਜਵਾਨ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
Sunday, Feb 09, 2020 - 03:55 PM (IST)

ਪਟਨਾ—ਬਿਹਾਰ ਦੀ ਰਾਜਧਾਨੀ ਪਟਨਾ 'ਚ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਘਰ ਦੇ ਬਾਹਰ ਇਕ ਨੌਜਵਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸਨੂੰ ਮੌਕੇ 'ਤੇ ਮੌਜੂਦ ਪੁਲਸ ਨੇ ਉਸ ਨੂੰ ਰੋਕ ਲਿਆ ਅਤੇ ਹਿਰਾਸਤ 'ਚ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਨੇ ਦੋਸ਼ ਲਗਾਇਆ ਹੈ ਕਿ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ (ਪੀ.ਐੱਮ.ਸੀ.ਐੱਚ) 'ਚ ਡੇਂਗੂ ਦੇ ਇਲਾਜ 'ਚ ਲਾਪਰਵਾਹੀ ਵਰਤੀ ਜਾ ਰਹੀ ਹੈ।
ਦਰਅਸਲ ਨੌਜਵਾਨ ਦੇ ਪਰਿਵਾਰ ਦੀ ਇਕ ਔਰਤ ਦਾ ਪੀ.ਐੱਮ.ਸੀ.ਐੱਚ 'ਚ ਇਲਾਜ ਚੱਲ ਰਿਹਾ ਸੀ ਪਰ ਇੱਥੇ ਇਲਾਜ ਦੌਰਾਨ ਵਰਤੀ ਗਈ ਲਾਪਰਵਾਹੀ ਕਾਰਨ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਨੇ ਨਿਆਂ ਦੀ ਗੁਹਾਰ ਲਾਉਂਦੇ ਹੋਏ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ ਨੌਜਵਾਨ ਦਾ ਨਾਂ ਅਭਿਜੀਤ ਸ਼ਰਮਾ ਹੈ ਅਤੇ ਪਟਨਾ ਦੇ ਨਾਲ ਲੱਗਦੇ ਹਾਜੀਪੁਰ ਇਲਾਕੇ ਦਾ ਰਹਿਣ ਵਾਲਾ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਅਕਤੂਬਰ 'ਚ ਭਾਰੀ ਬਾਰਿਸ਼ ਤੋਂ ਬਾਅਦ ਪਟਨਾ ਦੇ ਨੇੜਲੇ ਇਲਾਕਿਆਂ 'ਚ ਕਾਫੀ ਪਾਣੀ ਭਰ ਗਿਆ ਅਤੇ ਕਈ ਹਫਤਿਆਂ ਤੱਕ ਪਾਣੀ ਭਰਿਆ ਰਿਹਾ, ਜਿਸ ਕਾਰਨ ਡੇਂਗੂ ਵਰਗੀਆਂ ਬਿਮਾਰੀਆਂ ਵੱਡੇ ਪੱਧਰ 'ਤੇ ਫੈਲ ਰਹੀਆਂ ਹਨ