ਬਿਹਾਰ : ਪੁਲਸ ਦੀ ਵਰਦੀ ’ਚ ਨਜ਼ਰ ਆਉਣਗੇ ਟ੍ਰਾਂਸਜੈਂਡਰ, ਸੂਬਾ ਸਰਕਾਰ ਨੇ ਜਾਰੀ ਕੀਤਾ ਸੰਕਲਪ ਪੱਤਰ
Tuesday, Mar 15, 2022 - 11:44 PM (IST)
ਪਟਨਾ- ਬਿਹਾਰ ਪੁਲਸ ’ਚ ਟ੍ਰਾਂਸਜੈਂਡਰਾਂ ਦੀ ਬਹਾਲੀ ਸਬੰਧੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਜਨਰਲ ਪ੍ਰਸ਼ਾਸਨ ਵਿਭਾਗ ਨੇ ਬਿਹਾਰ ਪੁਲਸ ’ਚ ਸਿਪਾਹੀ ਤੇ ਥਾਣੇਦਾਰਾਂ ਲਈ ਟ੍ਰਾਂਸਜੈਂਡਰਾਂ ਦੀ ਸਿੱਧੀ ਭਰਤੀ ਕੀਤੀ ਜਾ ਸਕਦੀ ਹੈ। ਇਸ ਸਬੰਧੀ ਵਿਭਾਗ ਵੱਲੋਂ ਇਕ ਸੰਕਲਪ ਪੱਤਰ ਵੀ ਜਾਰੀ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- PAK v AUS : ਬਾਬਰ ਦਾ ਸੈਂਕੜਾ, ਪਾਕਿਸਤਾਨ ਦਾ ਸਕੋਰ 192/2
ਮੁੱਖ ਸਕੱਤਰ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਜਨਰਲ ਪ੍ਰਸ਼ਾਸਨ ਵਿਭਾਗ ਨੇ ਇਹ ਸੰਕਲਪ ਪੱਤਰ ਜਾਰੀ ਕੀਤਾ ਹੈ। ਇਸ ਸੰਕਲਪ ਪੱਤਰ ਅਨੁਸਾਰ ਕਿੰਨਰਾਂ ਜਾਂ ਟ੍ਰਾਂਸਜੈਂਡਰਾਂ ਨੂੰ ਪਿੱਛੜੇ ਵਰਗ ਸੂਚੀ (2) ’ਚ ਸ਼ਾਮਿਲ ਕੀਤਾ ਹੈ। ਇਸ ਤਹਿਤ ਸਿਪਾਹੀ ਜਾਂ ਥਾਣੇਦਾਰ ਦੀਆਂ ਅਗਲੀਆਂ ਭਰਤੀਆਂ ’ਚ ਹਰੇਕ 500 ਅਹੁਦਿਆਂ ’ਤੇ ਇਕ ਟ੍ਰਾਂਸਜੈਂਡਰ ਦੀ ਸਿੱਧੀ ਭਰਤੀ ਹੋਵੇਗੀ। ਬੈਠਕ ’ਚ ਦੱਸਿਆ ਗਿਆ ਕਿ ਬਿਹਾਰ ਪੁਲਸ ਦੀ ਅਗਲੀਆਂ ਸਾਰੀਆਂ ਨਿਯੁਕਤੀਆਂ ’ਚ ਥਰਡ ਜੈਂਡਰਾਂ ਲਈ ਸੀਟਾਂ ਅਲੱਗ ਤੋਂ ਰਿਜ਼ਰਵ ਰੱਖੀਆਂ ਜਾਣਗੀਆਂ। ਯੋਗ ਟ੍ਰਾਂਸਜੈਂਡਰ ਨਾ ਮਿਲਣ ’ਤੇ ਇਸ ਨੂੰ ਪਿੱਛੜੇ ਵਰਗ ਦੇ ਆਮ ਉਮੀਦਵਾਰ ਨਾਲ ਭਰਿਆ ਜਾਵੇਗਾ। ਬਿਹਾਰ ਪੁਲਸ ’ਚ ਅਗਲੇ ਕੁਝ ਮਹੀਨਿਆਂ ’ਚ ਵੱਡੀ ਗਿਣਤੀ ’ਚ ਥਾਣੇਦਾਰਾਂ ਤੇ ਸਿਪਾਹੀਆਂ ਦੀ ਭਰਤੀ ਹੋਣੀ ਹੈ।
ਇਹ ਖ਼ਬਰ ਪੜ੍ਹੋ-ਮੁੰਬਈ ਇੰਡੀਅਨਜ਼ ਨੇ IPL ਦੀ ਤਿਆਰੀ ਕੀਤੀ ਸ਼ੁਰੂ, ਟੀਮ ਨਾਲ ਜੁੜੇ ਇਹ ਵੱਡੇ ਖਿਡਾਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।