ਕਿਵੇਂ ਲੀਹੋਂ ਲੱਥੀ ਨਾਰਥ ਈਸਟ ਐਕਸਪ੍ਰੈੱਸ, ਸ਼ੁਰੂਆਤੀ ਜਾਂਚ ’ਚ ਸਾਹਮਣੇ ਆਈ ਇਹ ਵਜ੍ਹਾ

10/13/2023 5:39:16 PM

ਨਵੀਂ ਦਿੱਲੀ, (ਭਾਸ਼ਾ)- ਬਿਹਾਰ ਦੇ ਬਕਸਰ ਜ਼ਿਲੇ ’ਚ ਦਿੱਲੀ-ਕਾਮਾਖਿਆ ਨਾਰਥ ਈਸਟ ਐਕਸਪ੍ਰੈੱਸ ਦੇ ਲੀਹੋਂ ਲੱਥਣ ਦਾ ਸੰਭਾਵਿਤ ਕਾਰਨ ਟ੍ਰੈਕ ’ਚ ਖਰਾਬੀ ਸੀ। ਸੂਤਰਾਂ ਨੇ ਸ਼ੁਰੂਆਤੀ ਜਾਂਚ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਹਾਦਸੇ ’ਚ 4 ਲੋਕਾਂ ਦੀ ਮੌਤ ਹੋ ਗਈ ਅਤੇ 40 ਜ਼ਖਮੀ ਹੋ ਗਏ।

ਹਾਦਸੇ ਦੇ ਸ਼ਿਕਾਰ ਟਰੇਨ ਚਾਲਕ ਸਮੇਤ 6 ਰੇਲਵੇ ਅਧਿਕਾਰੀਆਂ ਵਲੋਂ ਦਸਤਖਤ ਕੀਤੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਜਿਹਾ ਲਗਦਾ ਹੈ ਕਿ ਇਹ ਹਾਦਸਾ ਟ੍ਰੈਕ ਦੀ ਖਰਾਬੀ ਕਾਰਨ ਵਾਪਰਿਆ। ਇਸ ਹਾਦਸੇ ਕਾਰਨ 52 ਕਰੋੜ ਰੁਪਏ ਤੋਂ ਵੱਧ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ। ਬੁੱਧਵਾਰ ਰਾਤ ਹੋਏ ਹਾਦਸੇ ਵਿਚ ਲੋਕੋ ਪਾਇਲਟ (ਚਾਲਕ) ਮਾਮੂਲੀ ਜ਼ਖਮੀ ਹੋ ਗਿਆ ਅਤੇ ਉਸਦੇ ਸਹਾਇਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ

ਰਿਪੋਰਟ ਵਿਚ ਲੋਕੋ ਪਾਇਲਟ ਦਾ ਇਕ ਬਿਆਨ ਵੀ ਸ਼ਾਮਲ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਟਰੇਨ 128 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਰਘੂਨਾਥਪੁਰ ਸਟੇਸ਼ਨ ਤੋਂ ਲੰਘੀ ਪਰ ਸਟੇਸ਼ਨ ਨੂੰ ਪਾਰ ਕਰਨ ਤੋਂ ਤੁਰੰਤ ਬਾਅਦ ਇਸ ਨੂੰ ਪਿੱਛਿਓਂ ਜ਼ਬਰਦਸਤ ਝਟਕਾ ਲੱਗਾ। ਸ਼ੁਰੂਆਤੀ ਰਿਪੋਰਟ ’ਚ ਲੋਕੋ ਪਾਇਲਟ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਗੰਭੀਰ ਝਟਕੇ ਦੇ ਨਤੀਜੇ ਵਜੋਂ ਬ੍ਰੇਕ ਪਾਈਪ ਦਾ ਦਬਾਅ ਅਚਾਨਕ ਘੱਟ ਹੋ ਗਿਆ ਅਤੇ ਟਰੇਨ ਰਾਤ 9.52 ਵਜੇ ਲੀਹੋਂ ਲੱਥ ਗਈ। ਇਸ ’ਚ ਰਘੂਨਾਥਪੁਰ ਸਟੇਸ਼ਨ ਦੇ ਇਕ ਗੇਟਮੈਨ ਅਤੇ ਇਕ ਪੁਆਇੰਟਮੈਨ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਰੇਲਗੱਡੀ ਦੇ ਪਹੀਏ ਦੇ ਨੇੜੇ ਤੋਂ ਚੰਗਿਆੜੀਆਂ ਨਿਕਲਦੀਆਂ ਦੇਖੀਆਂ।

ਰਿਪੋਰਟ ’ਚ ਲੋਕੋ ਪਾਇਲਟ ਅਤੇ ਉਸ ਦੇ ਸਹਾਇਕ ਦਾ ਦਾ ‘ਬ੍ਰੈਥ ਐਨਾਲਾਈਜਰ’ ਪ੍ਰੀਖਣ ਨੈਗੇਟਿਵ ਦੱਸਿਆ ਗਿਆ। ਪੂਰਬੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਬੀਰੇਂਦਰ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ।

ਇਹ ਵੀ ਪੜ੍ਹੋ- 89 ਸਾਲਾ ਬਜ਼ੁਰਗ ਨੂੰ ਨਹੀਂ ਮਿਲੀ 82 ਸਾਲਾ ਪਤਨੀ ਤੋਂ ਤਲਾਕ ਦੀ ਇਜਾਜ਼ਤ, ਸੁਪਰੀਮ ਕੋਰਟ ਨੇ ਦੱਸੀ ਇਹ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Rakesh

Content Editor

Related News