ਕੋਰੋਨਾ : ਬਿਹਾਰ ਲਈ ਰਾਹਤ ਪੈਕੇਜ ਦਾ ਐਲਾਨ, ਮਿਲੇਗਾ ਮੁਫਤ ਰਾਸ਼ਨ ਤੇ ਐਡਵਾਂਸ ਪੈਨਸ਼ਨ

Monday, Mar 23, 2020 - 06:39 PM (IST)

ਕੋਰੋਨਾ : ਬਿਹਾਰ ਲਈ ਰਾਹਤ ਪੈਕੇਜ ਦਾ ਐਲਾਨ, ਮਿਲੇਗਾ ਮੁਫਤ ਰਾਸ਼ਨ ਤੇ ਐਡਵਾਂਸ ਪੈਨਸ਼ਨ

ਪਟਨਾ — ਕੋਰੋਨਾ ਵਾਇਰਸ ਕਾਰਨ ਬਿਹਾਰ 'ਚ ਵੀ 31 ਮਾਰਚ ਤਕ ਲਾਕਡਾਊਨ ਹੈ। ਇਸ ਦੌਰਾਨ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਕਿ ਸੂਬੇ 'ਚ ਜਿਨ੍ਹਾਂ ਲੋਕਾਂ ਕੋਲ ਰਾਸ਼ਨ ਕਾਰਡ ਹੈ ਉਨ੍ਹਾਂ ਨੂੰ ਅਗਲੇ ਇਕ ਮਹੀਨੇ ਤਕ ਮੁਫਤ ਰਾਸ਼ਨ ਦਿੱਤਾ ਜਾਵੇਗਾ। ਨੀਤੀਸ਼ ਕੁਮਾਰ ਨੇ ਕਿਹਾ ਕਿ ਲਾਕਡਾਊਨ ਵਾਲੇ ਖੇਤਰਾਂ 'ਚ ਰਾਸ਼ਨ ਕਾਰਨ ਰੱਖਣ ਵਾਲੇ ਹਰੇਕ ਪਰਿਵਾਰ ਨੂੰ 1000 ਰੁਪਏ ਮਿਲਣਗੇ। ਨਾਲ ਹੀ ਜਮਾਤ 1 ਤੋਂ ਜਮਾਤ 12ਵੀਂ ਤਕ ਦੇ ਵਿਦਿਆਰਥੀਆਂ ਨੂੰ 31 ਮਾਰਚ ਕਰ ਸਕਾਲਰਸ਼ਿਪ ਮਿਲੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪੈਨਸ਼ਨਰਾਂ ਨੂੰ ਵੀ 3 ਮਹੀਨੇ ਦੀ ਪੈਨਸ਼ਨ ਪਹਿਲਾ ਮਿਲੇਗੀ।


author

Inder Prajapati

Content Editor

Related News