ਟਾਈਲਜ਼ ਨਾਲ ਭਰਿਆ ਟਰੱਕ ਪਲਟਣ ਨਾਲ 6 ਬੱਚੀਆਂ ਦੀ ਮੌਤ

11/18/2019 5:31:21 PM

ਗੋਪਾਲਗੰਜ— ਬਿਹਾਰ ਦੇ ਗੋਪਾਲਗੰਜ 'ਚ ਸੋਮਵਾਰ ਨੂੰ ਮਾਰਬਲ ਅਤੇ ਟਾਈਲਜ਼ ਨਾਲ ਭਰਿਆ ਟਰੱਕ ਪਲਟਣ ਨਾਲ 6 ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਭੱਜ-ਦੌੜ ਮਚ ਗਈ। ਦਿਲ ਦਹਿਲਾ ਦੇਣ ਵਾਲਾ ਇਹ ਹਾਦਸਾ ਬਰੌਲੀ ਥਾਣਾ ਦੇ ਸਰੇਯ ਨਰੇਂਦਰ ਪਿੰਡ ਦਾ ਹੈ। ਹਾਦਸੇ ਦਾ ਸ਼ਿਕਾਰ ਹੋਈਆਂ ਸਾਰੀਆਂ ਬੱਚੀਆਂ ਇਕ ਹੀ ਪਰਿਵਾਰ ਦੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਮਹਾਦਲਿਤ ਹਨ। ਸੋਮਵਾਰ ਨੂੰ ਮਾਰਬਰਲ ਨਾਲ ਭਰਿਆ 22 ਪਹੀਆਂ ਵਾਲਾ ਟਰੱਕ ਪਿੰਡ 'ਚ ਜਾ ਰਿਹਾ ਸੀ, ਇਸੇ ਦੌਰਾਨ ਮਿੱਟੀ 'ਚ ਧੱਸ ਗਿਆ। ਮਿੱਟੀ 'ਚ ਧੱਸਣ ਤੋਂ ਬਾਅਦ ਟਰੱਕ ਦਾ ਪਿਛਲਾ ਹਿੱਸਾ (ਟਰਾਲੀ) ਪਲਟ ਗਿਆ ਅਤੇ ਨੇੜੇ 'ਚ ਬੱਕਰੀਆਂ ਚਰਾ ਰਹੀਆਂ ਬੱਚੀਆਂ 'ਤੇ ਜਾ ਡਿੱਗਿਆ। ਇਸ ਹਾਦਸੇ 'ਚ 6 ਬੱਚੀਆਂ ਦੀ ਮੌਤ ਹੋ ਗਈ।

PunjabKesariਮ੍ਰਿਤਕਾਂ 'ਚ ਕਾਜਲ ਕੁਮਾਰੀ (13), ਪ੍ਰੀਤੀ ਕੁਮਾਰੀ (12), ਲਾਲੀ ਕੁਮਾਰੀ (6), ਪੂਨਮ ਕੁਮਾਰੀ (11) ਅਤੇ ਸਰਲ ਕੁਮਾਰੀ (10) ਸ਼ਾਮਲ ਹਨ। ਸਥਾਨਕ ਲੋਕਾਂ ਅਨੁਸਾਰ ਬੱਚੀਆਂ ਦੇ ਉੱਪਰ ਟਾਈਲਜ਼ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋਈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪੁੱਜੇ ਐੱਸ.ਪੀ., ਡੀ.ਐੱਮ. ਅਤੇ ਬੀ.ਡੀ.ਓ. ਸਮੇਤ ਭਾਰੀ ਗਿਣਤੀ 'ਚ ਪੁਲਸ ਫੋਰਸ ਪੁੱਜੀ, ਜਿਸ ਤੋਂ ਬਾਅਦ ਜੇ.ਸੀ.ਬੀ. ਤੋਂ ਰੈਸਕਿਊ ਆਪਰੇਸ਼ਨਜ਼ ਕਰ ਕੇ ਸਾਰੀਆਂ ਬੱਚੀਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ।

ਹਾਦਸੇ ਵਾਲੀ ਜਗ੍ਹਾ 'ਤੇ ਪੁੱਜੇ ਅਰਸ਼ਦ ਅਜੀਜ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਸਾਰੀਆਂ ਮ੍ਰਿਤਕ ਬੱਚੀਆਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਦਾ ਮੁਆਵਜ਼ਾ ਰਾਸ਼ੀ ਦੇਣ ਦੀ ਗੱਲ ਕਹੀ ਹੈ। ਬਰੌਲੀ ਪੁਲਸ ਨੇ ਸਾਰੀਆਂ ਬੱਚੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


DIsha

Content Editor

Related News