...ਜਦੋਂ ਖੇਤਾਂ 'ਚ ਦੌੜਨ ਲੱਗਾ ਟਰੇਨ ਦਾ ਇੰਜਣ, ਵੇਖ ਲੋਕ ਰਹਿ ਗਏ ਹੈਰਾਨ

Sunday, Sep 15, 2024 - 10:53 AM (IST)

...ਜਦੋਂ ਖੇਤਾਂ 'ਚ ਦੌੜਨ ਲੱਗਾ ਟਰੇਨ ਦਾ ਇੰਜਣ, ਵੇਖ ਲੋਕ ਰਹਿ ਗਏ ਹੈਰਾਨ

ਬਿਹਾਰ- ਬਿਹਾਰ ਦੇ ਗਯਾ ਜ਼ਿਲ੍ਹੇ ਦੇ ਵਜੀਰਗੰਜ ਰੇਲਵੇ ਸਟੇਸ਼ਨ ਅਤੇ ਕੋਲਹਨਾ ਹਾਲਟ ਦਰਮਿਆਨ ਰਘੂਨਾਥਪੁਰ ਪਿੰਡ ਨੇੜੇ ਟਰੇਨ ਦਾ ਇੰਜਣ ਰੇਲਵੇ ਟਰੈੱਕ ਤੋਂ ਉਤਰ ਕੇ ਖੇਤਾਂ ਵਿਚ ਚੱਲਾ ਗਿਆ। ਇਹ ਘਟਨਾ ਸ਼ੁੱਕਰਵਾਰ ਦੀ ਹੈ। ਇੰਜਣ ਨੂੰ ਗਯਾ ਵੱਲ ਲਿਜਾਇਆ ਜਾ ਰਿਹਾ ਸੀ ਪਰ ਇਹ ਬੇਕਾਬੂ ਹੋ ਗਿਆ ਅਤੇ ਖੇਤਾਂ 'ਚ ਦੌੜਨ ਲੱਗਾ। ਗ਼ਨੀਮਤ ਇਹ ਰਹੀ ਕਿ ਇੰਜਣ ਨਾਲ ਕੋਈ ਡੱਬਾ ਨਹੀਂ ਸੀ। ਇਸ ਲਈ ਕਿਸ ਤਰ੍ਹਾਂ ਦਾ ਹਾਦਸਾ ਵਾਪਰਨ ਤੋਂ ਟਲ ਗਿਆ।

ਇਹ ਵੀ ਪੜ੍ਹੋ- ਕਾਲ ਬਣ ਕੇ ਆਈ ਮੌਤ! ਤਿੰਨ ਜਿਗਰੀ ਯਾਰਾਂ ਦੀ ਸੜਕ ਹਾਦਸੇ 'ਚ ਮੌਤ

ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਰਘੂਨਾਥਪੁਰ ਪਿੰਡ ਕੋਲ ਇਹ ਘਟਨਾ ਵਾਪਰੀ। ਇੰਜਣ ਨੂੰ ਲੂਪ ਲਾਈਨ ਵਿਚ ਗਯਾ ਵੱਲ ਲਿਜਾਇਆ ਜਾ ਰਿਹਾ ਸੀ, ਤਾਂ ਉਹ ਬੇਕਾਬੂ ਹੋ ਗਿਆ ਅਤੇ ਪਟੜੀ ਤੋਂ ਉਤਰ ਕੇ ਖੇਤਾਂ ਵਿਚ ਚੱਲਾ ਗਿਆ। ਇੰਜਣ ਨਾਲ ਕੋਈ ਡੱਬਾ ਨਹੀਂ ਜੁੜਿਆ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਘਟਨਾ ਦੇ ਸਮੇਂ ਇੰਜਣ ਵਿਚ ਸਿਰਫ਼ ਲੋਕੋ ਪਾਇਲਟ ਅਤੇ ਅਸਿਸਟੈਂਟ ਲੋਕੋ ਪਾਇਲਟ ਹੀ ਸਵਾਰ ਸਨ। ਜਿਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। 

 ਇਹ ਵੀ ਪੜ੍ਹੋ- ਛੁੱਟੀਆਂ; ਅਗਲੇ 3 ਦਿਨ ਬੰਦ ਰਹਿਣਗੇ ਸਕੂਲ-ਕਾਲਜ-ਦਫ਼ਤਰ ਅਤੇ ਬੈਂਕ

ਇੰਜਣ ਦੇ ਪਟੜੀ ਤੋਂ ਉਤਰਦੇ ਹੀ ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਇੰਜਣ ਨੂੰ ਖੇਤਾਂ ਵਿਚ ਦੌੜਦੇ ਵੇਖ ਕੇ ਲੋਕ ਹੈਰਾਨ ਰਹਿ ਗਏ। ਲੋਕ ਇਹ ਸਮਝਣ ਦੀ ਕੋਸ਼ਿਸ਼ ਕਰਨ ਲੱਗੇ ਕਿ ਇੰਜਣ ਪਟੜੀ ਤੋਂ ਕਿਵੇਂ ਉਤਰਿਆ ਪਰ ਕਿਸੇ ਨੂੰ ਕੁਝ ਸਮਝ ਨਹੀਂ ਆਇਆ। ਰੇਲਵੇ ਅਧਿਕਾਰੀਆਂ ਦੀ ਟੀਮ ਨੇ ਘਟਨਾ ਦੀ ਜਾਂਚ ਕੀਤੀ। ਇਸ ਘਟਨਾ ਕਾਰਨ ਕੁਝ ਸਮੇਂ ਲਈ ਰੇਲ ਆਵਾਜਾਈ ਠੱਪ ਰਹੀ। ਹਾਲਾਂਕਿ ਵਜ਼ੀਰਗੰਜ ਸਟੇਸ਼ਨ ਮੈਨੇਜਰ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਕੁਝ ਹੀ ਦੇਰ ਬਾਅਦ ਰੇਲ ਰਾਹਤ ਦਲ ਦੀ ਟੀਮ ਆ ਕੇ ਇੰਜਣ ਨੂੰ ਟਰੈੱਕ 'ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ।

ਇਹ ਵੀ ਪੜ੍ਹੋ- ਤਿੰਨ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, 9 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News