ਬਿਹਾਰ : ਐੱਨ.ਜੀ.ਓ. ਦੀ ਰਸੋਈ 'ਚ ਬਾਇਲਰ ਫਟਿਆ, 4 ਲੋਕਾਂ ਦੀ ਮੌਤ
Saturday, Nov 16, 2019 - 10:33 AM (IST)

ਮੋਤਿਹਾਰੀ— ਬਿਹਾਰ ਦੇ ਮੋਤਿਹਾਰੀ 'ਚ ਬਾਇਲਰ ਫਟਣ ਨਾਲ ਦਰਦਨਾਕ ਹਾਦਸਾ ਹੋ ਗਿਆ। ਇੱਥੇ ਬਾਇਲਰ ਫਟਣ ਨਾਲ 4 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਤੋਂ ਵਧ ਲੋਕ ਜ਼ਖਮੀ ਹੋ ਗਏ। ਹਾਦਸਾ ਸ਼ਨੀਵਾਰ ਸਵੇਰੇ ਹੋਇਆ ਹੈ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮੋਤਿਹਾਰੀ ਦੇ ਸੁਗੌਲੀ ਸਥਿਤ ਇਕ ਐੱਨ.ਜੀ.ਓ. ਦੀ ਰਸੋਈ 'ਚ ਇਹ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰਸੋਈ 'ਚ ਸਕੂਲੀ ਬੱਚਿਆਂ ਲਈ ਮਿਡ-ਡੇ-ਮੀਲ ਤਿਆਰ ਕੀਤੀ ਜਾ ਰਹੀ ਸੀ। ਇਸੇ ਦੌਰਾਨ ਬਾਇਲਰ ਫਟ ਗਿਆ। ਹਾਦਸੇ ਨਾਲ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ। ਪੁਲਸ ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਸ਼ਿਫਟ ਕਰ ਰਹੀ ਹੈ।