ਨਵੇਂ ਸਾਲ ''ਤੇ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ
Friday, Jan 01, 2021 - 03:05 PM (IST)

ਓਨਾਵ- ਬਿਹਾਰ ਦੇ ਅਰਰੀਆ 'ਚ ਨਵੇਂ ਸਾਲ ਵਾਲੇ ਦਿਨ ਭਿਆਨਕ ਸੜਕ ਹਾਦਸਾ ਵਾਪਰਿਆ। ਅਰਰੀਆ ਤੋਂ ਚੱਲ ਕੇ ਦਿੱਲੀ ਵੱਲ ਜਾ ਰਹੀ ਡਬਲ ਡੇਕਰ ਬੱਸ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਔਰਾਸ ਥਾਣਾ ਖੇਤਰ ਅਧੀਨ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਮੈਨੀਭਾਵਾ ਪਿੰਡ ਦੇ ਸਾਹਮਣੇ ਸੜਕ ਦੇ ਕਿਨਾਰੇ ਖੜ੍ਹੇ ਕੰਟੇਨਰ ਨਾਲ ਟਕਰਾ ਗਈ। ਪੁਲਸ ਅਨੁਸਾਰ ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਇਕ ਹੋਰ ਨੇ ਟਰਾਮਾ ਸੈਂਟਰ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਬਾਂਗਰਮਊ ਪੁਲਸ ਖੇਤਰ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਲਗਭਗ 7 ਵਜੇ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਔਰਾਸ ਥਾਣਾ ਖੇਤਰ ਦੇ ਮੈਨੀਭਾਵਾ ਪਿੰਡ ਦੇ ਸਾਹਮਣੇ ਡਬਲ ਡੇਕਰ ਬੱਸ ਸੜਕ ਕਿਨਾਰੇ ਖੜ੍ਹੇ ਕੰਟੇਨਰ ਨਾਲ ਟਕਰਾ ਗਈ। ਹਾਦਸੇ 'ਚ ਸਵਾਰ 4 ਯਾਤਰੀਆਂ ਮੌਕੇ 'ਤੇ ਹੀ ਮੌਤ ਹੋ ਗਈ, ਉੱਥੇ ਹੀ ਇਕ ਹੋਰ ਦੀ ਟਰਾਮਾ ਸੈਂਟਰ ਲਿਜਾਂਦੇ ਸਮੇਂ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਹਾਦਸੇ 'ਚ ਬਿਹਾਰ ਵਾਸੀ ਸਲਾਊਦੀਨ, ਸ਼ੌਕਤ ਰਜਾ, ਨਸੀਮ, ਫਾਰੂਖ ਅਤੇ ਮੁਹੰਮਦ ਮੁਕੱਰਮ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਘਟਨਾ 'ਚ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 2 ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਬੱਸ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਥਾਣਾ ਇੰਚਾਰਜ ਰਾਜ ਬਹਾਦਰ ਸਿੰਘ ਅਨੁਸਾਰ ਬੱਸ 'ਚ 65-70 ਯਾਤਰੀ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਹੋਰ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਲਈ ਭਿਜਵਾਇਆ ਗਿਆ ਹੈ।