ਇਸ 84 ਸਾਲਾ ਬਜ਼ੁਰਗ ਨੇ 12 ਵਾਰ ਲਗਵਾਇਆ ਕੋਰੋਨਾ ਦਾ ਟੀਕਾ! ਕਾਰਨ ਜਾਣ ਹੋ ਜਾਓਗੇ ਹੈਰਾਨ
Thursday, Jan 06, 2022 - 03:50 PM (IST)
ਮਧੇਪੁਰਾ– ਕੋਰੋਨਾ ਵੈਕਸੀਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਦਾਅਵੇ ਅਤੇ ਖੁਲਾਸੇ ਹੁੰਦੇ ਰਹੇ ਹਨ ਪਰ ਨਵਾਂ ਦਾਅਵਾ ਕੁਝ ਹਟ ਕੇ ਹੈ। ਜਾਣਕਾਰੀ ਮੁਤਾਬਕ, ਬਿਹਾਰ ਦੇ ਮਧੇਪੁਰਾ ਜ਼ਿਲ੍ਹੇ ਦੇ 84 ਸਾਲਾ ਇਕ ਬਜ਼ੁਰਗ ਨੇ ਇਸ ਦਾਅਵੇ ਨਾਲ ਸਨਸਨੀ ਫੈਲਾ ਦਿੱਤਾ ਹੈ ਕਿ ਉਸਨੇ 12 ਵਾਰ ਕੋਰੋਨਾ ਦਾ ਟੀਕਾ ਲਗਵਾਇਆ ਹੈ। ਬਜ਼ੁਰਗ ਨੇ ਦਾਅਵਾ ਕੀਤਾ ਹੈ ਕਿ ਹਰੇਕ ਵਾਰ ਟੀਕਾ ਲਗਵਾਉਣ ਤੋਂ ਬਾਅਦ ਉਸਨੂੰ ਬਿਹਤਰ ਮਹਿਸੂਸ ਹੋਇਆ ਹੈ।
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਫਿਰ ਬੇਕਾਬੂ: 24 ਘੰਟਿਆਂ ’ਚ ਆਏ 90 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ, ਓਮੀਕਰੋਨ ਨੇ ਵੀ ਫੜੀ ਰਫ਼ਤਾਰ
ਮਧੇਪੁਰਾ ਜ਼ਿਲ੍ਹੇ ਦੇ ਉਦਾਕੀਸ਼ੁਨਗੰਜ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਓਰਾਯ ਦੇ ਨਿਵਾਸੀ ਬ੍ਰਹਮਦੇਵ ਮੰਡਲ ਨੇ ਬੀਤੇ ਦਸੰਬਰ ’ਚ 12ਵਾਂ ਟੀਕਾ ਲਗਵਾਉਣ ਦਾ ਦਾਅਵਾ ਕੀਤਾ ਹੈ। ਉਸਨੇ ਕਿਹਾ, ‘ਮੈਂ ਰਜਿਸਟ੍ਰੇਸ਼ਨ ਕਰਵਾਉਣ ਲਈ ਵੱਖ-ਵੱਖ ਮੌਕਿਆਂ ’ਤੇ ਆਪਣੇ ਆਧਾਰ ਕਾਰਡ ਅਤੇ ਆਪਣੇ ਵੋਟਰ ਕਾਰਡਦੀ ਵਰਤੋਂ ਕੀਤੀ ਹੈ।’ ਡਾਕ ਵਿਭਾਗ ਤੋਂ ਰਿਟਾਇਰ ਮੰਡਲ ਨੇ ਕਿਹਾ, ‘ਹਰ ਇਕ ਖੁਰਾਕ ਨੇ ਮੇਰੀ ਪੁਰਾਣੀ ਪਿੱਠ ਦਰਦ ਨੂੰ ਦੂਰ ਕਰਨ ’ਚ ਮਦਦ ਕੀਤੀ ਹੈ।’
ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ
ਪਿਛਲੇ ਸਾਲ 13 ਫਰਵਰੀ ਨੂੰ ਪੁਰੈਨੀ ਪ੍ਰਾਈਮਰੀ ਸਿਹਤ ਕੇਂਦਰ ’ਚ ਕੋਰੋਨਾ ਦਾ ਪਹਿਲਾ ਟੀਕਾ ਲਗਵਾਉਣ ਦਾ ਦਾਅਵਾ ਕਰਨ ਵਾਲੇ ਮੰਡਲ ਨੇ ਕਿਹਾ ਕਿ ਪਹਿਲੀ ਖੁਰਾਕ ਲੈਣ ਤੋਂ ਬਾਅਦ ਉਸਨੂੰ ਸਰਦੀ ਜੁਕਾਮ ਨਹੀਂ ਹੋਇਆ। ਉਸਨੇ ਕਾਗਜ਼ ਦੇ ਇਕ ਟੁਕੜੇ ’ਤੇ ਟੀਕੇਲਗਵਾਉਣ ਦੀ ਤਾਰੀਖ, ਸਮਾਂ ਅਤੇ ਸਥਾਨ ਆਦਿ ਬਾਰੇ ਜਾਣਕਾਰੀ ਦਰਜ ਕੀਤੀ ਹੈ ਪਰ ਉਸ ਕੋਲ ਟੀਕਾਕਰਨ ਕਰਵਾਉਣ ਦਾ ਕੋਈ ਸਬੂਤ ਨਹੀਂ ਹੈ।
ਮਾਮਲਾ ਸਾਹਮਣੇ ਆਉਣ ’ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਮਧੇਪੁਰਾ ਦੇ ਸਿਵਲ ਸਰਜਨ ਅਮਰਿੰਦਰ ਪ੍ਰਤਾਪ ਸ਼ਾਹੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਉਸ ਵਿਅਕਤੀ ਦੇ ਦਾਅਵਿਆਂ ਦੀ ਸੱਚਾਈ ਬਾਰੇ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ, ਕਿਸੇ ਵੀ ਵਿਅਕਤੀ ਨੂੰ ਟੀਕੇ ਦੀਾਂ ਦੋ ਤੋਂ ਜ਼ਿਆਦਾ ਖੁਰਾਕਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ, ਫਿਰ ਵੀ ਜੇਕਰ ਉਸ ਬਜ਼ੁਰਗ ਦਾ ਦਾਅਵਾ ਸਹੀ ਨਿਕਲਿਆ ਤਾਂ ਸੰਬੰਧਿਤ ਸਿਹਤ ਕਾਮਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ– ਸਸਤਾ ਹੋਇਆ Samsung ਦਾ 48MP ਕੈਮਰੇ ਵਾਲਾ ਇਹ ਸਮਾਰਟਫੋਨ, ਜਾਣੋ ਨਵੀਂ ਕੀਮਤ