ਬਿਹਾਰ ''ਚ ਮਹਿਲਾ ਸਿਪਾਹੀ ਕੋਰੋਨਾ ਪਾਜ਼ੀਟਿਵ, ਆਈਸੋਲੇਟ ਕੀਤੇ 28 ਲੋਕ

Sunday, Apr 26, 2020 - 04:35 PM (IST)

ਬਿਹਾਰ ''ਚ ਮਹਿਲਾ ਸਿਪਾਹੀ ਕੋਰੋਨਾ ਪਾਜ਼ੀਟਿਵ, ਆਈਸੋਲੇਟ ਕੀਤੇ 28 ਲੋਕ

ਬੇਗੁਸਰਾਏ-ਬਿਹਾਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਨਵਾਂ ਮਾਮਲਾ ਬੇਗੁਸਰਾਏ ਤੋਂ ਸਾਹਮਣੇ ਆਇਆ ਹੈ ਜਿੱਥੋ ਦੀ ਰਹਿਣ ਵਾਲੀ ਇਕ ਮਹਿਲਾ ਸਿਪਾਹੀ ਕੈਮੂਰ 'ਚ ਕੋਰੋਨਾ ਪਾਜ਼ੀਟਿਵ ਮਿਲੀ ਹੈ, ਜਿਸ ਕਾਰਨ ਬੇਗੁਸਰਾਏ 'ਚ ਹਫੜਾ-ਦਫੜੀ ਮੱਚ ਗਈ ਹੈ। ਜ਼ਿਲਾ ਪ੍ਰਸ਼ਾਸਨ ਨੇ ਮਹਿਲਾ ਸਿਪਾਹੀ ਨਾਲ ਜੁੜੇ 28 ਲੋਕਾਂ ਦੀ ਜਾਂਚ ਲਈ ਸੈਂਪਲ ਲਏ ਅਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਆਈਸੋਲੇਸ਼ਨ ਵਾਰਡ 'ਚ ਭਰਤੀ ਵੀ ਕੀਤਾ ਗਿਆ। ਇਸ ਦੇ ਨਾਲ ਮਹਿਲਾ ਸਿਪਾਹੀ ਦੇ ਪਿੰਡ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। 

ਜ਼ਿਲੇ ਦੇ ਵੀਰਪੁਰ ਬਲਾਕ ਖੇਤਰ ਦੀ ਰਹਿਣ ਵਾਲੀ ਮਹਿਲਾ ਸਿਪਾਹੀ 23 ਅਪ੍ਰੈਲ ਨੂੰ ਡਿਊਟੀ ਜੁਆਇੰਨ ਕਰਨ ਲਈ ਕੈਮੂਰ ਗਈ ਸੀ। ਇਸ ਦੌਰਾਨ 25 ਅਪ੍ਰੈਲ ਨੂੰ ਉਸ ਦੀ ਜਾਂਚ ਰਿਪੋਰਟ ਆਈ, ਜਿਸ 'ਚ ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ। ਪੀੜਤ ਮਹਿਲਾ ਸਿਪਾਹੀ ਦੇ ਪਿਤਾ ਹੋਮਗਾਰਡ ਹੈ ਅਤੇ ਸਦਰ ਹਸਪਤਾਲ 'ਚ ਨੌਕਰੀ ਕਰਦਾ ਹੈ। ਮਹਿਲਾ ਸਿਪਾਹੀ ਦੇ ਇਨਫੈਕਟਡ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੇ ਨਾਲ-ਨਾਲ ਸਦਰ ਹਸਪਤਾਲ 'ਚ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ 18 ਲੋਕਾਂ ਦੇ ਵੀ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ਘਰ ਦੇ 10 ਪਰਿਵਾਰਿਕ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਹਨ। 


author

Iqbalkaur

Content Editor

Related News