JDU ਆਗੂ ਦਾ ਗੋਲੀ ਮਾਰ ਕੇ ਕਤਲ
Thursday, Feb 06, 2025 - 11:15 AM (IST)
ਗਯਾ- ਬਿਹਾਰ 'ਚ ਗਯਾ ਜ਼ਿਲ੍ਹੇ ਦੇ ਬੇਲਾਗੰਜ ਥਾਣਾ ਖੇਤਰ 'ਚ ਅਪਰਾਧੀਆਂ ਨੇ ਜਨਤਾ ਦਲ ਯੂਨਾਈਟੇਡ (ਜੇਡੀਯੂ) ਆਗੂ ਮਹੇਸ਼ ਮਿਸ਼ਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਚਿੜਹਿਰਾ ਬੀਘਾ ਪਿੰਡ ਵਾਸੀ ਜੇਡੀਯੂ ਆਗੂ ਮਹੇਸ਼ ਮਿਸ਼ਰਾ ਬੁੱਧਵਾਰ ਰਾਤ ਭੋਜਨ ਖਾ ਕੇ ਆ ਰਹੇ ਸਨ।
ਇਸ ਦੌਰਾਨ ਮਹੇਸ਼ ਮਿਸ਼ਰਾ ਦੇ ਘਰ ਨੇੜੇ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਅਪਰਾਧੀਆਂ ਨੇ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8