ਦੇਸ਼ ’ਚ ਮੁਫਤ ਦਵਾਈ ਵੰਡ ’ਚ ਬਿਹਾਰ ਚੋਟੀ ’ਤੇ

Tuesday, Dec 02, 2025 - 11:50 PM (IST)

ਦੇਸ਼ ’ਚ ਮੁਫਤ ਦਵਾਈ ਵੰਡ ’ਚ ਬਿਹਾਰ ਚੋਟੀ ’ਤੇ

ਪਟਨਾ, (ਭਾਸ਼ਾ)– ਬਿਹਾਰ ਪਿਛਲੇ ਇਕ ਸਾਲ ਤੋਂ ਮਰੀਜ਼ਾਂ ਨੂੰ ਮੁਫਤ ਦਵਾਈ ਮੁਹੱਈਆ ਕਰਵਾਉਣ ਦੇ ਮਾਮਲੇ ’ਚ ਦੇਸ਼ ਵਿਚ ਪਹਿਲੇ ਨੰਬਰ ’ਤੇ ਬਣਿਆ ਹੋਇਆ ਹੈ। ਸਿਹਤ ਵਿਭਾਗ ਅਨੁਸਾਰ ਸੂਬੇ ਭਰ ਦੇ ਮੈਡੀਕਲ ਕਾਲਜਾਂ ਤੋਂ ਲੈ ਕੇ ਪਿੰਡਾਂ ਦੇ ਮੁੱਢਲੇ ਸਿਹਤ ਕੇਂਦਰਾਂ ਤਕ ਦਵਾਈਆਂ ਲਗਾਤਾਰ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਕਾਰਨ ਇਹ ਸਫਲਤਾ ਮਿਲੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਗੰਭੀਰ ਬੀਮਾਰੀਆਂ ਤੋਂ ਲੈ ਕੇ ਸਰਦੀ, ਖਾਂਸੀ ਤੇ ਬੁਖਾਰ ਵਰਗੇ ਆਮ ਰੋਗਾਂ ਦੇ ਇਲਾਜ ਤਕ ਸਰਕਾਰ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਮਜ਼ਬੂਤ ਕਰ ਰਹੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਮਾਸਿਕ ਰੈਂਕਿੰਗ ਵਿਚ ਬਿਹਾਰ ਨੇ ਪਿਛਲੇ ਸਾਲ ਅਕਤੂਬਰ ’ਚ 79.34 ਅੰਕਾਂ ਦੇ ਨਾਲ ਰਾਜਸਥਾਨ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਉਸ ਵੇਲੇ ਤੋਂ ਲਗਾਤਾਰ ਇਸ ਸਥਾਨ ’ਤੇ ਬਣਿਆ ਹੋਇਆ ਹੈ। ਇਸ ਸਾਲ ਅਕਤੂਬਰ ਵਿਚ ਮੁੜ ਬਿਹਾਰ ਨੇ 81.35 ਅੰਕ ਪ੍ਰਾਪਤ ਕਰ ਕੇ ਚੋਟੀ ਦਾ ਸਥਾਨ ਬਰਕਾਰ ਰੱਖਿਆ ਹੈ। ਰਾਜਸਥਾਨ 77.77 ਅੰਕਾਂ ਦੇ ਨਾਲ ਦੂਜੇ ਅਤੇ ਪੰਜਾਬ 71.80 ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਹੈ।


author

Rakesh

Content Editor

Related News