ਬਰਾਤੀਆਂ ਨਾਲ ਭਰੀ ਕਾਰ ਅਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ, 8 ਲੋਕਾਂ ਨੇ ਗੁਆਈ ਜਾਨ (ਵੀਡੀਓ)

03/18/2024 11:14:40 AM

ਖਗੜੀਆ- ਬਿਹਾਰ ਦੇ ਖਗੜੀਆ ਜ਼ਿਲ੍ਹੇ 'ਚ ਸੋਮਵਾਰ ਯਾਨੀ ਕਿ ਅੱਜ ਸਵੇਰੇ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਵਿਆਹ ਕਰ ਕੇ ਪਰਤ ਰਹੇ ਬਰਾਤੀਆਂ ਨਾਲ ਵਾਪਰਿਆ। ਦਰਅਸਲ ਬਰਾਤੀਆਂ ਦੀ ਕਾਰ ਅਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਰਾਤੀਆਂ ਨਾਲ ਭਰੀ ਕਾਰ ਸੜਕ ਤੋਂ ਕਾਫੀ ਦੂਰ ਖੱਡ ਵਿਚ ਡਿੱਗ ਗਈ, ਜਦਕਿ ਟਰੈਕਟਰ ਸੜਕ ਕਿਨਾਰੇ ਪਲਟ ਗਿਆ। 

ਇਹ ਵੀ ਪੜ੍ਹੋ- 5 ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਹੋਈ ਢਹਿ-ਢੇਰੀ, ਮਲਬੇ 'ਚੋਂ ਕੱਢੇ ਗਏ 10 ਲੋਕ

ਇਹ ਵੀ ਪੜ੍ਹੋ-  ਮਠਿਆਈ ਦੇ ਡੱਬੇ 'ਚ 'ਬਾਰੂਦ ਵਾਲਾ ਗਿਫਟ' ਅਤੇ ਇਕ ਚਿੱਠੀ, ਦਹਿਸ਼ਤ 'ਚ ਕਾਰੋਬਾਰੀ

ਜਾਣਕਾਰੀ ਮੁਤਾਬਕ ਪਰਬੱਤਾ ਦੇ ਬਿਠਲਾ ਪਿੰਡ ਤੋਂ ਬਰਾਤ ਚੌਥਮ ਦੇ ਮੋਹਨਪੁਰ ਧਮਾਰਾ ਤੋਂ ਵਿਆਹ ਕਰ ਕੇ ਪਰਤਣ ਦੌਰਾਨ ਹਾਦਸਾ ਵਾਪਰਿਆ। ਦੱਸਿਆ ਜਾਂਦਾ ਹੈ ਕਿ ਸੀਮੈਂਟ ਨਾਲ ਲੱਦੇ ਟਰੱਕ ਨਾਲ SUV ਕਾਰ ਦੀ ਸਿੱਧੀ ਟੱਕਰ ਹੋ ਗਈ। SUV ਕਾਰ 'ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ। ਘਟਨਾ ਸਵੇਰੇ ਸਾਢੇ 6 ਵਜੇ ਦੀ ਹੈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ। ਚਸ਼ਮਦੀਦਾਂ ਮੁਤਾਬਕ ਕਾਰ ਵਿਚ 'ਚ ਕੁੱਲ 11 ਲੋਕ ਸਵਾਰ ਸਨ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News