ਹੈਰਾਨੀਜਨਕ ਮਾਮਲਾ; 55 ਸਾਲਾ ਵਿਅਕਤੀ ਦੇ ਢਿੱਡ ’ਚੋਂ ਨਿਕਲਿਆ ਕੱਚ ਦਾ ਗਿਲਾਸ

Monday, Feb 21, 2022 - 10:39 AM (IST)

ਪਟਨਾ (ਭਾਸ਼ਾ)— ਬਿਹਾਰ ਦੇ ਮੁੱਜ਼ਫਰਨਗਰ ਜ਼ਿਲ੍ਹੇ ਵਿਚ ਡਾਕਟਰਾਂ ਦੇ ਇਕ ਦਲ ਨੇ ਆਪਰੇਸ਼ਨ ਦੌਰਾਨ 55 ਸਾਲਾ ਵਿਅਕਤੀ ਦੇ ਢਿੱਡ ’ਚੋਂ ਕੱਚ ਦਾ ਗਿਲਾਸ ਕੱਢਿਆ ਹੈ। ਹਸਪਤਾਲ ਪ੍ਰਬੰਧਨ ਨੇ ਇਹ ਜਾਣਕਾਰੀ ਦਿੱਤੀ। ਪ੍ਰਬੰਧਨ ਮੁਤਾਬਕ ਮਰੀਜ਼ ਕਬਜ਼ ਅਤੇ ਤੇਜ਼ ਢਿੱਡ ਦਰਦ ਦੀ ਸ਼ਿਕਾਇਤ ਲੈ ਕੇ ਮੁਜ਼ੱਫਰਨਗਰ ਸ਼ਹਿਰ ਦੇ ਮਾਡੀਪੁਰ ਇਲਾਕਾ ਸਥਿਤ ਇਕ ਪ੍ਰਾਈਵੇਟ ਹਸਪਤਾਲ ਪਹੁੰਚਿਆ ਸੀ। ਡਾਕਟਰਾਂ ਨੇ ਆਪਰੇਸ਼ਨ ਕਰ ਕੇ ਉਸ ਦੇ ਢਿੱਡ ’ਚੋਂ ਕੱਚ ਦਾ ਗਿਲਾਸ ਕੱਢਿਆ ਹੈ। ਵੈਸ਼ਾਲੀ ਜ਼ਿਲ੍ਹੇ ਦੇ ਮਹੂਆ ਖੇਤਰ ਵਾਸੀ ਮਰੀਜ਼ ਦਾ ਆਪਰੇਸ਼ਨ ਕਰਨ ਵਾਲੇ ਡਾਕਟਰਾਂ ਦੀ ਟੀਮ ਦੀ ਅਗਵਾਈ ਕਰਨ ਵਾਲੇ ਡਾ. ਮਹਮੁਦੁਲ ਹਸਨ ਨੇ ਦੱਸਿਆ ਕਿ ਉਕਤ ਮਰੀਜ਼ ਦੇ ਅਲਟਰਾਸਾਊਂਡ ਅਤੇ ਐਕਸ-ਰੇਅ ਰਿਪੋਰਟ ਤੋਂ ਪਤਾ ਲੱਗਾ ਸੀ ਕਿ ਉਸ ਦੀਆਂ ਅੰਤੜੀਆਂ ਵਿਚ ਕੁਝ ਗੰਭੀਰ ਗੜਬੜੀ ਸੀ। 

ਇਹ ਵੀ ਪੜ੍ਹੋ: UP ਚੋਣਾਂ 2022: ਕਾਨਪੁਰ ’ਚ ਮੇਅਰ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ, ਵੋਟ ਪਾਉਂਦੇ ਸ਼ੇਅਰ ਕੀਤੀ ਤਸਵੀਰ

PunjabKesari

ਮੀਡੀਆ ਨਾਲ ਆਪਰੇਸ਼ਨ ਅਤੇ ਉਸ ਤੋਂ ਪਹਿਲਾਂ ਕੀਤੇ ਗਏ ਐਕਸ-ਰੇਅ ਦਾ ਇਕ ਵੀਡੀਓ ਫੁਟੇਜ ਸਾਂਝਾ ਕਰਦੇ ਹੋਏ ਹਸਨ ਨੇ ਕਿਹਾ ਕਿ ਕੱਚ ਦਾ ਗਿਲਾਸ ਉਕਤ ਮਰੀਜ਼ ਦੇ ਸਰੀਰ ਅੰਦਰ ਕਿਵੇਂ ਪਹੁੰਚਿਆ, ਇਹ ਅਜੇ ਤਕ ਇਕ ਰਹੱਸ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪੁੱਛਿਆ ਤਾਂ ਮਰੀਜ਼ ਨੇ ਕਿਹਾ ਕਿ ਉਸ ਨੇ ਚਾਹ ਪੀਂਦੇ ਸਮੇਂ ਗਿਲਾਸ ਨਿਗਲ ਲਿਆ। ਹਾਲਾਂਕਿ ਇਹ ਕੋਈ ਠੋਸ ਕਾਰਨ ਨਹੀਂ ਹੈ। ਇਨਸਾਨ ਦੀ ਭੋਜਨ ਨਲੀ ਅਜਿਹੀ ਕਿਸੇ ਵਸਤੂ ਦੇ ਪ੍ਰਵੇਸ਼ ਕਰਨ ਲਈ ਬਹੁਤ ਤੰਗ (ਭੀੜੀ) ਹੈ। 

ਇਹ ਵੀ ਪੜ੍ਹੋ: ਰਾਜਸਥਾਨ ’ਚ ਵੱਡਾ ਹਾਦਸਾ; ਨਦੀ ’ਚ ਡਿੱਗੀ ਕਾਰ, ਲਾੜੇ ਸਮੇਤ 9 ਲੋਕਾਂ ਦੀ ਮੌਤ

ਲਿਹਾਜ਼ਾ ਸਾਨੂੰ ਆਪਰੇਸ਼ਨ ਕਰਨਾ ਪਿਆ ਅਤੇ ਮਰੀਜ਼ ਦੀ ਅੰਤੜੀ ਦੀ ਕੰਧ ਚੀਰ ਕੇ ਗਿਲਾਸ ਕੱਢਣਾ ਪਿਆ। ਉਨ੍ਹਾਂ ਨੇ ਕਿਹਾ ਕਿ ਉਕਤ ਮਰੀਜ਼ ਦੀ ਹਾਲਤ ਸਥਿਰ ਹੈ। ਹਸਨ ਮੁਤਾਬਕ ਕੁਝ ਮਹੀਨਿਆਂ ਵਿਚ ਮਰੀਜ਼ ਦਾ ਢਿੱਡ ਠੀਕ ਹੋਣ ਦੀ ਉਮੀਦ ਹੈ, ਜਿਸ ਤੋਂ ਉਸ ਦੀਆਂ ਅੰਤੜੀਆਂ ਆਮ ਰੂਪ ਨਾਲ ਕੰਮ ਕਰਨ ਲੱਗਣਗੀਆਂ। ਹਾਲਾਂਕਿ ਆਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਹੋਸ਼ ਆ ਗਿਆ ਪਰ ਨਾ ਤਾਂ ਉਹ ਅਤੇ ਨਾ ਹੀ ਉਸ ਦੇ ਪਰਿਵਾਰ ਦੇ ਮੈਂਬਰ ਮੀਡੀਆ ਨਾਲ ਗੱਲ ਕਰਨ ਨੂੰ ਤਿਆਰ ਸਨ। 

ਇਹ ਵੀ ਪੜ੍ਹੋ:  UP ਚੋਣਾਂ 2022: ਵਿਆਹ ਮਗਰੋਂ ਪੋਲਿੰਗ ਬੂਥ ਪਹੁੰਚੀ ਲਾੜੀ, ਵਿਦਾਈ ਤੋਂ ਪਹਿਲਾਂ ਪਾਈ ਵੋਟ


Tanu

Content Editor

Related News