ਕੁਦਰਤ ਦਾ ਕਾਰਾ: 6 ਮਹੀਨੇ ਦੇ ਬੱਚੇ ਦੇ ਪੇਟ 'ਚੋਂ ਨਿਕਲਿਆਂ ਭਰੂਣ

Thursday, Feb 06, 2020 - 01:51 PM (IST)

ਕੁਦਰਤ ਦਾ ਕਾਰਾ: 6 ਮਹੀਨੇ ਦੇ ਬੱਚੇ ਦੇ ਪੇਟ 'ਚੋਂ ਨਿਕਲਿਆਂ ਭਰੂਣ

ਪਟਨਾ—ਪਟਨਾ ਦੇ ਮੈਡੀਕਲ ਕਾਲਜ ਤੇ ਹਸਪਤਾਲ (ਪੀ.ਐੱਮ.ਸੀ.ਐੱਚ) 'ਚ ਇਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਹੋਏ ਹਨ। ਦੱਸ ਦੇਈਏ ਕਿ ਪੀ.ਐੱਮ.ਸੀ.ਐੱਚ 'ਚ ਬੁੱਧਵਾਰ ਨੂੰ ਬਕਸਰ ਜ਼ਿਲੇ ਦੇ ਰਹਿਣ ਵਾਲੇ ਮੋਇਨੂਦੀਨ ਦੇ ਸਾਢੇ 6 ਮਹੀਨੇ ਦੇ ਪੁੱਤਰ ਇਰਫਾਨ ਦੇ ਪੇਟ 'ਚੋਂ ਡਾਕਟਰਾਂ ਨੇ ਆਪਰੇਸ਼ਨ ਕਰ ਕੇ ਸਾਢੇ ਅੱਠ ਮਹੀਨੇ ਦਾ ਭਰੂਣ ਕੱਢਿਆ ਹੈ, ਜਿਸ ਦਾ ਵਜ਼ਨ ਡੇਢ ਕਿਲੋ ਹੈ। ਬਾਲ ਵਿਭਾਗ ਦੇ ਐੱਚ.ਓ.ਡੀ ਅਮਰਿੰਦਰ ਕੁਮਾਰ ਅਤੇ 15 ਡਾਕਟਰਾਂ ਦੀ ਟੀਮ ਨੇ ਦੋ ਘੰਟਿਆਂ 'ਚ ਸਫਲ ਆਪਰੇਸ਼ਨ ਕੀਤਾ। ਭਰੂਣ ਦਾ ਪੇਟ, ਹੱਥ ਅਤੇ ਸਿਰ ਵਿਕਸਿਤ ਸੀ ਪਰ ਧੜਕਣ ਨਹੀਂ ਸੀ।

ਦੱਸਣਯੋਗ ਹੈ ਕਿ ਮੋਇਨੂਦੀਨ ਦਾ ਪਰਿਵਾਰ ਆਪਣੇ ਬੇਟੇ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ। ਬੱਚੇ ਦੇ ਪੇਟ 'ਚ ਵਾਰ-ਵਾਰ ਦਰਦ ਹੁੰਦਾ ਰਹਿੰਦਾ ਸੀ। ਪੇਟ ਫੁੱਲਦਾ ਜਾ ਰਿਹਾ ਸੀ। 20 ਜਨਵਰੀ ਨੂੰ ਉਸ ਨੂੰ ਪੀ.ਐੱਮ.ਸੀ.ਐੱਚ 'ਚ ਭਰਤੀ ਕਰਵਾਇਆ। ਇੱਥੇ ਡਾਕਟਰਾਂ ਨੇ ਸੀ.ਟੀ.ਸਕੈਨ ਅਤੇ ਅਲਟਰਾਸਾਊਂਡ 'ਚ ਪੇਟ 'ਚ ਟਿਊਮਰ ਹੋਣ ਦਾ ਅੰਦਾਜ਼ਾ ਜਤਾਇਆ ਸੀ ਪਰ ਜਦੋਂ ਆਪਰੇਸ਼ਨ ਕੀਤਾ ਗਿਆ ਤਾਂ ਬੱਚੇ ਦੇ ਪੇਟ 'ਚੋਂ ਮਨੁੱਖੀ ਭਰੂਣ ਮਿਲਿਆ। ਦੇਰ ਸ਼ਾਮ ਬੱਚਾ ਹੋਸ਼ 'ਚ ਆ ਗਿਆ।

5 ਲੱਖ 'ਚੋਂ ਅਜਿਹਾ ਇਕ ਮਾਮਲਾ-
ਬੇਬੀ ਸਰਜਨ ਵਿਭਾਗ ਦੇ ਐੱਚ.ਓ.ਡੀ ਡਾਕਟਰ ਅਮਰਿੰਦਰ ਕੁਮਾਰ ਅਤੇ ਬੇਬੀ ਮਾਹਰ ਡਾਕਟਰ ਨਿਗਮ ਪ੍ਰਕਾਸ਼ ਨਰਾਇਣ ਨੇ ਕਿਹਾ ਹੈ ਕਿ ਅਜਿਹੇ ਮਾਮਲੇ ਰੈਫਰ ਆਫ ਰੇਅਰੈਸਟ 'ਚ ਆਉਂਦੇ ਹਨ। ਲਗਭਗ 5 ਲੱਖ ਮਾਮਲਿਆਂ ਤੋਂ ਬਾਅਦ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਕਦੀ-ਕਦੀ ਗਰਭਵਤੀ ਔਰਤਾਂ ਦੇ ਪੇਟ 'ਚ ਜੁੜਵਾ ਬੱਚੇ ਹੋਣ ਦੀ ਸੰਭਾਵਨਾ ਹੁੰਦੀ ਹੈ। ਅਜਿਹੇ 'ਚ ਇਕ ਬੱਚਾ ਚੰਗੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੋ ਸਕਦਾ। ਉਹ ਦੂਜੇ ਬੱਚੇ ਦੇ ਪੇਟ 'ਚ ਕੈਦ ਹੋ ਜਾਂਦਾ ਹੈ।


author

Iqbalkaur

Content Editor

Related News