ਕਿਸਾਨ ਨੇ 11 ਦਿਨਾਂ ਤੱਕ ਚਲਾਈ ਸਾਈਕਲ, 1 ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰ ਪੁੱਜਾ ਦਿੱਲੀ

Sunday, Dec 20, 2020 - 06:05 PM (IST)

ਕਿਸਾਨ ਨੇ 11 ਦਿਨਾਂ ਤੱਕ ਚਲਾਈ ਸਾਈਕਲ, 1 ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰ ਪੁੱਜਾ ਦਿੱਲੀ

ਸੀਵਾਨ— ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ-ਹਰਿਆਣਾ ਸਰਹੱਦ ’ਤੇ ਲਗਾਤਾਰ 25 ਦਿਨਾਂ ਤੋਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਕਿਸਾਨਾਂ ਦੇ ਸਮਰਥਨ ਵਿਚ ਉੱਥੇ ਇਕੱਠੇ ਹੋ ਰਹੇ ਹਨ। ਇਸ ਦਰਮਿਆਨ ਬਿਹਾਰ ਦੇ ਸੀਵਾਨ ਜ਼ਿਲ੍ਹੇ ਤੋਂ ਇਕ 60 ਸਾਲ ਦਾ ਸੱਤਿਅਦੇਵ ਮਾਂਝੀ ਨਾਂ ਦਾ ਬਜ਼ੁਰਗ ਕਿਸਾਨ ਠੰਡੇ ਦੇ ਮੌਸਮ ਵਿਚ ਟਿਕਰੀ ਸਰਹੱਦ ਪੁੱਜਾ, ਉਹ ਵੀ 11 ਦਿਨਾਂ ਤੱਕ ਸਾਈਕਲ ਚਲਾ ਕੇ। ਉਕਤ ਕਿਸਾਨ ਨੇ ਕਰੀਬ 1,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। 

PunjabKesari

ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ 60 ਸਾਲ ਦਾ ਕਿਸਾਨ ਬਿਹਾਰ ਤੋਂ ਦਿੱਲੀ-ਹਰਿਆਣਾ ਸਰਹੱਦ ’ਤੇ ਸਥਿਤ ਟਿਕਰੀ ਸਰਹੱਦ ਪੁੱਜਾ। ਮਾਂਝੀ ਨੇ ਕਿਹਾ ਕਿ ਮੈਨੂੰ ਆਪਣੇ ਗ੍ਰਹਿ ਜ਼ਿਲ੍ਹੇ ਸੀਵਾਨ ਤੋਂ ਇੱਥੇ ਪਹੁੰਚਣ ’ਚ 11 ਦਿਨ ਲੱਗ ਗਏ। ਮੈਂ ਕੇਂਦਰ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਬੇਨਤੀ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਉਦੋਂ ਤੱਕ ਇੱਥੇ ਰਹਾਂਗਾ, ਜਦੋਂ ਤੱਕ ਅੰਦੋਲਨ ਖ਼ਤਮ ਨਹੀਂ ਹੁੰਦਾ।

PunjabKesari

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਅੰਦੋਲਨ ਐਤਵਾਰ ਨੂੰ 25ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ’ਚ ਕਈ ਕਿਸਾਨ ਜਾਨ ਗੁਆ ਚੁੱਕੇ ਹਨ। ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ’ਚ  ਸੋਧ ਦੀ ਗੱਲ ਆਖ ਰਹੀ ਹੈ, ਜਦਕਿ ਕਿਸਾਨ ਤਿੰਨੋਂ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰ ਰਹੇ ਹਨ। ਕੜਾਕੇ ਦੀ ਠੰਡ ’ਚ ਵੀ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਨੂੰ ਵੱਡੀ ਗਿਣਤੀ ’ਚ ਲੋਕ ਦਾ ਸਮਰਥਨ ਮਿਲ ਰਿਹਾ ਹੈ। 


author

Tanu

Content Editor

Related News