ਆਰਥਿਕ ਤੰਗੀ ਦੇ ਚੱਲਦਿਆਂ ਪੂਰੇ ਟੱਬਰ ਨੇ ਲਿਆ ਫਾਹਾ, ਕਮਰੇ 'ਚ ਲਟਕਦੀਆਂ ਮਿਲੀਆਂ 5 ਲਾਸ਼ਾਂ

Saturday, Mar 13, 2021 - 12:50 PM (IST)

ਆਰਥਿਕ ਤੰਗੀ ਦੇ ਚੱਲਦਿਆਂ ਪੂਰੇ ਟੱਬਰ ਨੇ ਲਿਆ ਫਾਹਾ, ਕਮਰੇ 'ਚ ਲਟਕਦੀਆਂ ਮਿਲੀਆਂ 5 ਲਾਸ਼ਾਂ

ਸੁਪੌਲ- ਬਿਹਾਰ ਦੇ ਸੁਪੌਲ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਰਾਘੋਪੁਰ ਥਾਣਾ ਅਧੀਨ ਗੱਦੀ ਪਿੰਡ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਸਾਰਿਆਂ ਦੀਆਂ ਲਾਸ਼ਾਂ ਇਕ ਹੀ ਕਮਰੇ 'ਚ ਫਾਹੇ ਨਾਲ ਲਟਕੀਆਂ ਹੋਈਆਂ ਮਿਲੀਆਂ। ਪੁਲਸ ਸੁਪਰਡੈਂਟ ਮਨੋਜ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਫੋਰੈਂਸਿਕ ਮਾਹਰਾਂ ਦਾ ਦਲ ਹਾਦਸੇ ਵਾਲੀ ਜਗ੍ਹਾ ਦਾ ਮੁਆਇਨਾ ਕਰ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਮਿਸ਼ਰੀਲਾਲ ਸਾਹ (50), ਉਨ੍ਹਾਂ ਦੀ ਪਤਨੀ (44), 2 ਧੀਆਂ ਅਤੇ 9 ਸਾਲ ਦੇ ਇਕ ਪੁੱਤ ਦੇ ਰੂਪ 'ਚ ਕੀਤੀ ਗਈ ਹੈ।

ਇਹ ਵੀ ਪੜ੍ਹੋ : ਬੱਚਿਆਂ ਸਮੇਤ ਪਿਓ ਨੇ ਕੀਤੀ ਸੀ ਖੁਦਕੁਸ਼ੀ, ਤਿੰਨਾਂ ਦਾ ਹੋਇਆ ਅੰਤਿਮ ਸਸਕਾਰ

ਆਰਥਿਕ ਤੰਗੀ ਤੋਂ ਪਰੇਸ਼ਾਨ ਸੀ ਪਰਿਵਾਰ
ਖੇਤਰ 'ਚ ਚਰਚਾ ਹੈ ਕਿ ਆਰਥਿਕ ਤੰਗੀ ਤੋਂ ਪਰੇਸ਼ਾਨ ਹੋਣ ਕਾਰਨ ਮਿਸ਼ਰੀਲਾਲ ਨੇ ਆਪਣੇ ਪੂਰੇ ਪਰਿਵਾਰ ਨਾਲ ਖ਼ੁਦਕੁਸ਼ੀ ਕਰ ਲਈ ਹੈ। ਇਸ ਸੰਬੰਧ 'ਚ ਪੁੱਛੇ ਜਾਣ 'ਤੇ ਪੁਲਸ ਸੁਪਰਡੈਂਟ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਸ਼ਰੀਲਾਲ ਕੋਲਾ ਵੇਚ ਕੇ ਗੁਜ਼ਾਰਾ ਕਰਦੇ ਸਨ ਅਤੇ ਉਨ੍ਹਾਂ ਦੀ ਵੱਡੀ ਕੁੜੀ ਨੇ ਕਰੀਬ ਢਾਈ ਸਾਲ ਪਹਿਲਾਂ ਅੰਤਰਜਾਤੀ ਵਿਆਹ ਕੀਤਾ ਸੀ, ਜਿਸ ਤੋਂ ਬਾਅਦ ਪਰਿਵਾਰ ਪਿੰਡ ਦੇ ਲੋਕਾਂ ਤੋਂ ਅਤੇ ਰਿਸ਼ਤੇਦਾਰਾਂ ਤੋਂ ਵੱਖ-ਵੱਖ ਰਹਿਣ ਲੱਗਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਵਿਅਕਤੀ ਨੇ ਵਿਹੜੇ 'ਚ ਰਹਿੰਦੇ 2 ਮਾਸੂਮਾਂ ਦੇ ਗਲੇ ਵੱਢ ਕੀਤਾ ਕਤਲ, ਮਗਰੋਂ ਕੀਤੀ ਖ਼ੁਦਕੁਸ਼ੀ


author

DIsha

Content Editor

Related News