ਬਿਹਾਰ : ਇਕੱਠੇ 3 ਅਹੁਦਿਆਂ ''ਤੇ ਸਰਕਾਰੀ ਨੌਕਰੀ ਕਰ ਰਿਹਾ ਸੀ ਇਹ ਇੰਜੀਨੀਅਰ

08/24/2019 11:47:43 AM

ਪਟਨਾ— ਬਿਹਾਰ ਸਰਕਾਰ ਦੇ ਇਕ ਅਜਿਹਾ ਇੰਜੀਨੀਅਰ ਅਧਿਕਾਰੀ ਫੜਿਆ ਗਿਆ ਹੈ, ਜੋ ਇਕ ਜਾਂ 2 ਨਹੀਂ ਸਗੋਂ 3 ਥਾਂਵਾਂ 'ਤੇ ਇਕੱਠੇ ਸਰਕਾਰੀ ਨੌਕਰੀ ਕਰ ਰਿਹਾ ਸੀ। ਇੰਨਾ ਹੀ ਨਹੀਂ ਉਹ ਇਨ੍ਹਾਂ ਤਿੰਨਾਂ ਵਿਭਾਗਾਂ ਤੋਂ ਤਨਖਾਹ ਵੀ ਲੈ ਰਿਹਾ ਸੀ। ਉਸ ਦੇ ਇਸ ਫਰਜ਼ੀਵਾੜੇ ਦਾ ਕਿਸੇ ਨੂੰ ਪਤਾ ਤੱਕ ਨਹੀਂ ਲੱਗਾ ਅਤੇ ਸਾਲਾਂ ਤੱਕ ਉਸ ਨੇ ਸ਼ਾਤਿਰ ਅੰਦਾਜ ਨਾਲ ਕਾਫੀ ਪੈਸੇ ਬਣਾਏ। ਦੋਸ਼ੀ ਇੰਜੀਨੀਅਰ ਸੁਰੇਸ਼ ਰਾਮ ਨੇ ਬਕਾਇਦਾ 30 ਸਾਲਾਂ ਤੱਕ ਸਰਕਾਰੀ ਨੌਕਰੀ ਕੀਤੀ ਅਤੇ ਬਰਾਬਰ ਤਨਖਾਹ ਵੀ ਲਈ। ਉਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਨੂੰ ਤਿੰਨਾਂ ਹੀ ਅਹੁਦਿਆਂ 'ਤੇ ਸਮੇਂ-ਸਮੇਂ 'ਤੇ ਪ੍ਰਮੋਸ਼ਨ ਵੀ ਮਿਲਦਾ ਰਿਹਾ ਪਰ ਆਖਰ 'ਚ ਦੋਸ਼ੀ ਇੰਜੀਨੀਅਰ ਦਾ ਇਹ ਫਰਜ਼ੀਵਾੜਾ ਫੜਿਆ ਗਿਆ।

ਇਸ ਤਰ੍ਹਾਂ ਹੋਇਆ ਫਰਜ਼ੀਵਾੜੇ ਦਾ ਖੁਲਾਸਾ
ਇਕ ਨਿਊਜ਼ ਚੈਨਲ ਅਨੁਸਾਰ ਦੋਸ਼ੀ ਇੰਜੀਨਅਰ ਸੁਰੇਸ਼ ਰਾਮ ਪਟਨਾ ਜ਼ਿਲੇ ਦੇ ਬਭੌਲ ਪਿੰਡ ਦਾ ਰਹਿਣ ਵਾਲਾ ਹੈ। ਮੈਕਰੋ ਵਿੱਤੀ ਪ੍ਰਬੰਧਨ ਪ੍ਰਣਾਲੀ (ਸੀ.ਐੱਫ.ਐੱਮ.ਐੱਸ.) ਨੇ ਸਹਾਇਕ ਇੰਜੀਨੀਅਰ ਦੇ ਫਰਜ਼ੀਵਾੜੇ ਨੂੰ ਫੜ ਲਿਆ ਅਤੇ ਉਸ ਦੀ ਪੋਲ ਖੁੱਲ੍ਹ ਗਈ। ਦਰਅਸਲ ਸੀ.ਐੱਫ.ਐੱਮ.ਐੱਸ. 'ਚ ਬਿਹਾਰ ਸਰਕਾਰ ਦੇ ਹਰ ਕਰਮਚਾਰੀ ਨੂੰ ਆਪਣਾ ਆਧਾਰ, ਜਨਮ ਦਿਨ ਅਤੇ ਪੈਨ ਡਿਟੇਲ ਭਰਨਾ ਹੁੰਦਾ ਹੈ। ਦੋਸ਼ੀ ਸੁਰੇਸ਼ ਰਾਮ ਨੇ ਜਦੋਂ ਪਟਨਾ ਡਿਟੇਲ ਭਰਿਆ ਤਾਂ ਉਸ ਦੇ ਫਰਜ਼ੀਵਾੜੇ ਦਾ ਖੁਲਾਸਾ ਹੋ ਗਿਆ।

ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਫਰਾਰ
ਸੁਰੇਸ਼ ਰਾਮ ਦੇ ਸਹਿਯੋਗੀ ਅਤੇ ਬਿਲਡਿੰਗ ਕੰਸਟਰਕਸ਼ਨ ਡਿਪਾਰਟਮੈਂਟ 'ਚ ਕਾਰਜਕਾਰੀ ਇੰਜੀਨੀਅਰ ਮਧੁਸੂਦਨ ਕੁਮਾਰ ਕਰਨ ਦੀ ਸ਼ਿਕਾਇਤ ਤੋਂ ਬਾਅਦ ਪਿਛਲੇ ਹਫ਼ਤੇ ਕਿਸ਼ਨਗੰਜ ਪੁਲਸ ਸਟੇਸ਼ਨ 'ਚ ਸੁਰੇਸ਼ ਰਾਮ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ। ਸੁਰੇਸ਼ ਅਗਲੇ ਸਾਲ ਰਿਟਾਇਰ ਹੋਣ ਵਾਲਾ ਸੀ। ਐੱਫ.ਆਈ.ਆਰ. ਦਰਜ ਹੋਣ ਦੇ ਬਾਅਦ ਤੋਂ ਉਹ ਫਰਾਰ ਹੈ। ਪੁਲਸ ਨੇ ਉਸ ਨੂੰ ਫੜਨ ਲਈ ਇਕ ਟੀਮ ਰਵਾਨਾ ਕੀਤੀ ਹੈ।

ਰਿਟਾਇਰ ਹੋਣ ਵਾਲਾ ਸੀ ਇੰਜੀਨੀਅਰ
ਐੱਫ.ਆਈ.ਆਰ. ਅਨੁਸਾਰ ਸਹਾਇਕ ਇੰਜੀਨੀਅਰ ਸੁਰੇਸ਼ ਨੂੰ ਸਭ ਤੋਂ ਪਹਿਲਾਂ ਰਾਜ ਸੜਕ ਨਿਰਮਾਣ ਵਿਭਾਗ 'ਚ 20 ਫਰਵਰੀ 1988 ਨੂੰ ਪਟਨਾ 'ਚ ਨਿਯੁਕਤ ਕੀਤਾ ਗਿਆ ਸੀ। ਅਗਲੇ ਸਾਲ 28 ਜੁਲਾਈ 1989 ਨੂੰ ਉਸ ਨੂੰ ਜਲ ਸਰੋਤ ਵਿਭਾਗ 'ਚ ਨੌਕਰੀ ਮਿਲੀ। ਇਸੇ ਸਾਲ ਸੁਰੇਸ਼ ਰਾਮ ਨੂੰ ਜਲ ਸਰੋਤ ਵਿਭਾਗ 'ਚ ਹੀ ਇਕ ਹੋਰ ਨੌਕਰੀ ਮਿਲ ਗਈ। ਉਸ ਨੂੰ ਸੁਪੌਲ ਜ਼ਿਲੇ 'ਚ ਤਾਇਨਾਤ ਕੀਤਾ ਗਿਆ। ਸੜਕ ਨਿਰਮਾਣ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ,''ਸੁਰੇਸ਼ ਇਕ ਤੋਂ ਬਾਅਦ ਇਕ ਪੋਸਟ ਤੋਂ ਰਿਟਾਇਰ ਹੋ ਗਿਆ ਹੁੰਦਾ, ਜੇਕਰ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਲਈ ਸੀ.ਐੱਫ.ਐੱਮ.ਐੱਸ. ਨਹੀਂ ਆਇਆ ਹੁੰਦਾ।''


DIsha

Content Editor

Related News