ਬਿਹਾਰ ਚੋਣਾਂ: ਇਨ੍ਹਾਂ ਸੀਟਾਂ ''ਤੇ ਚੋਣ ਲੜੇਗੀ ਬੀਜੇਪੀ, ਪਾਰਟੀ ਨੇ ਜਾਰੀ ਕੀਤੀ ਸੂਚੀ

Tuesday, Oct 06, 2020 - 08:41 PM (IST)

ਬਿਹਾਰ ਚੋਣਾਂ: ਇਨ੍ਹਾਂ ਸੀਟਾਂ ''ਤੇ ਚੋਣ ਲੜੇਗੀ ਬੀਜੇਪੀ, ਪਾਰਟੀ ਨੇ ਜਾਰੀ ਕੀਤੀ ਸੂਚੀ

ਪਟਨਾ - ਬਿਹਾਰ ਬੀਜੇਪੀ ਨੇ ਉਨ੍ਹਾਂ ਸੀਟਾਂ ਦਾ ਐਲਾਨ ਕਰ ਦਿੱਤਾ ਹੈ, ਜਿੱਥੋਂ ਪਾਰਟੀ ਦੇ ਉਮੀਦਵਾਰ ਚੋਣਾਂ ਲੜਨਗੇ। ਐੱਨ.ਡੀ.ਏ. 'ਚ ਮੰਗਲਵਾਰ ਨੂੰ ਸੀਟਾਂ ਦੀ ਤਕਸੀਮ ਹੋ ਗਈ ਹੈ। ਸਮਝੌਤੇ ਦੇ ਤਹਿਤ ਬੀਜੇਪੀ ਸੂਬੇ 'ਚ 121 ਸੀਟਾਂ 'ਤੇ ਚੋਣ ਲੜ ਰਹੀ ਹੈ। ਬੀਜੇਪੀ ਨੇ ਇਨ੍ਹਾਂ ਸਾਰੀਆਂ 121 ਸੀਟਾਂ ਦਾ ਐਲਾਨ ਕਰ ਦਿੱਤਾ ਹੈ। ਬੀਜੇਪੀ ਪਟਨਾ, ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਗਯਾ ਵਰਗੇ ਸ਼ਹਿਰਾਂ 'ਤੇ ਚੋਣ ਲੜ ਰਹੀ ਹੈ। ਹਾਲਾਂਕਿ ਪਾਰਟੀ ਨੇ ਅਜੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਨਹੀਂ ਕੀਤਾ ਹੈ।


author

Inder Prajapati

Content Editor

Related News