ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ ''ਚ NDA ਅੱਗੇ

Tuesday, Nov 10, 2020 - 05:19 PM (IST)

ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ ''ਚ NDA ਅੱਗੇ

ਪਟਨਾ— ਬਿਹਾਰ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਯਾਨੀ ਕਿ ਅੱਜ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ 'ਤੇ ਤਿੰਨ ਪੜਾਵਾਂ 'ਚ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ ਤੋਂ ਅੱਜ ਸਾਫ ਹੋ ਜਾਵੇਗਾ ਕਿ ਬਿਹਾਰ 'ਚ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ ਹੋਵੇਗੀ। ਨਿਤੀਸ਼ ਕੁਮਾਰ ਪਿਛਲੇ 15 ਸਾਲ ਤੋਂ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹਨ। ਦੱਸ ਦੇਈਏ ਕਿ ਤੇਜਸਵੀ ਯਾਦਵ (31) ਮਹਾਗਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ। ਇਸ ਵਾਰ ਦੀਆਂ ਚੋਣਾਂ 'ਚ ਉਨ੍ਹਾਂ ਦਾ ਮੁਕਾਬਲਾ ਮੌਜੂਦਾ ਮੁੱਖ ਮੰਤਰੀ ਅਤੇ ਜਦ (ਯੂ) ਨੇਤਾ ਨਿਤੀਸ਼ ਕੁਮਾਰ ਨਾਲ ਹੈ। 

ਇਹ ਵੀ ਪੜ੍ਹੋ: ਕਿਸ ਦੇ ਸਿਰ ਸਜੇਗਾ ਬਿਹਾਰ ਦਾ 'ਤਾਜ', ਭਲਕੇ ਆਉਣਗੇ ਵਿਧਾਨ ਸਭਾ ਚੋਣਾਂ ਦੇ ਨਤੀਜੇ

ਚੋਣ ਕਮਿਸ਼ਨ ਨੇ ਅੰਕੜਿਆਂ ਮੁਤਾਬਕ ਬਿਹਾਰ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਮੁਤਾਬਕ 243 ਸੀਟਾਂ 'ਚੋਂ ਰਾਜਗ 127 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ, ਜਦਕਿ ਮਹਾਗਠਜੋੜ 100 ਸੀਟਾਂ 'ਤੇ ਲੀਡ ਬਣਾਏ ਹੋਏ ਹਨ। ਰੁਝਾਨਾਂ ਵਿਚ ਭਾਜਪਾ 73 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਸਹਿਯੋਗੀ ਜਦ (ਯੂ) 46 ਸੀਟਾਂ 'ਤੇ ਅਤੇ ਵੀ. ਆਈ. ਪੀ. ਪਾਰਟੀ 7 ਸੀਟਾਂ 'ਤੇ ਲੀਡ ਕਰ ਰਹੀ ਹੈ। ਮਹਾਗਠਜੋੜ ਵਿਚ ਰਾਜਦ 62 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਕਾਂਗਰਸ 20 ਸੀਟਾਂ 'ਤੇ ਅੱਗੇ ਚੱਲ ਰਹੀ ਹੈ। 

ਇਹ ਵੀ ਪੜ੍ਹੋ: ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ, ਲਾਲੂ ਦੇ ਲਾਲ ਸਣੇ ਦਿੱਗਜ਼ਾ ਦੀ ਕਿਸਮਤ ਦਾ ਫ਼ੈਸਲਾ ਅੱਜ

243 ਸੀਟਾਂ 'ਤੇ ਪਈਆਂ ਚੋਣਾਂ ਵਿਚ ਐੱਨ. ਡੀ. ਏ. (ਭਾਜਪਾ, ਜੇ. ਡੀ. ਯੂ., ਵੀ. ਆਈ. ਪੀ, ਹਮ), ਮਹਾਗਠਜੋੜ (ਰਾਜਦ, ਕਾਂਗਰਸ, ਖੱਬੇ ਪੱਖੀ ਪਾਰਟੀ), ਗਰੈਂਡ ਯੂਨਾਈਟੇਡ ਸੈਕਯੂਲਰ ਫਰੰਟ, ਲੋਜਪਾ ਸਮੇਤ ਹੋਰ ਦਲ ਮੈਦਾਨ ਵਿਚ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ 10 ਨਵੰਬਰ ਯਾਨੀ ਕਿ ਕੱਲ੍ਹ ਦੇ ਚੋਣ ਨਤੀਜਿਆਂ 'ਤੇ ਟਿਕੀਆਂ ਹਨ।

ਇਹ ਵੀ ਪੜ੍ਹੋ: ਵੱਧਦੇ ਪ੍ਰਦੂਸ਼ਣ ਦੀ ਮਾਰ, NGT ਨੇ ਪਟਾਕਿਆਂ 'ਤੇ 30 ਨਵੰਬਰ ਤੱਕ ਲਾਈ ਪਾਬੰਦੀ


author

Tanu

Content Editor

Related News