ਰਿਆ ਖ਼ਿਲਾਫ਼ ਸਬੂਤ ਮਿਲਣ 'ਤੇ ਜਾਰੀ ਹੋਵੇਗਾ ਗੈਰ-ਜ਼ਮਾਨਤੀ ਵਾਰੰਟ- DGP ਬਿਹਾਰ

08/04/2020 2:15:58 AM

ਨਵੀਂ ਦਿੱਲੀ - ਸੁਸ਼ਾਂਤ ਸਿੰਘ ਰਾਜਪੂਤ ਸੁਸਾਇਡ ਕੇਸ ਦੀ ਜਾਂਚ ਨੂੰ ਲੈ ਕੇ ਬਿਹਾਰ ਅਤੇ ਮੁੰਬਈ ਵਿਚਾਲੇ ਦੋਸ਼ਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਬਿਹਾਰ ਦੇ ਡੀ.ਜੀ.ਪੀ. ਨੇ ਜਾਂਚ 'ਚ ਸਹਿਯੋਗ ਨਾ ਮਿਲਣ ਦੀ ਗੱਲ ਫਿਰ ਦੋਹਰਾਈ ਹੈ। ਉਨ੍ਹਾਂ ਕਿਹਾ ਕਿ ਮੁੰਬਈ ਪੁਲਸ ਜਾਂਚ 'ਚ ਸਹਿਯੋਗ ਨਹੀਂ ਕਰ ਰਹੀ ਹੈ ਅਜੇ ਤੱਕ ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਬਿਹਾਰ ਪੁਲਸ ਨੂੰ ਨਹੀਂ ਮਿਲੀ ਹੈ।

ਬਿਹਾਰ ਦੇ ਡੀ.ਜੀ.ਪੀ. ਗੁਪਤੇਸ਼ਵਰ ਪੰਡਿਤ ਨੇ ਕਿਹਾ ਕਿ ਕੀ ਖਾਤੇ ਤੋਂ 15 ਕਰੋੜ ਜਾਣਾ ਜਾਂਚ ਦਾ ਵਿਸ਼ਾ ਨਹੀਂ ਹੈ? ਪੈਸੇ ਦੇ ਮਾਮਲੇ ਨੂੰ ਲੈ ਕੇ ਅਜੇ ਤੱਕ ਕੋਈ ਜਾਂਚ ਨਹੀਂ ਹੋਈ ਹੈ। ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਪਰ ਸਾਡੇ ਆਈ.ਪੀ.ਐੱਸ. ਦੇ ਨਾਲ ਬੰਦੀ ਵਰਗਾ ਵਰਤਾਓ ਮੁੰਬਈ 'ਚ ਹੋਇਆ। ਉਨ੍ਹਾਂ ਨੂੰ ਜ਼ਬਰਦਸਤੀ ਕੁਆਰੰਟੀਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਰਿਆ ਚੱਕਰਵਰਤੀ ਸਾਡੀ ਦੋਸ਼ੀ ਹੈ। ਅਸੀਂ ਰਿਆ ਖਿਲਾਫ ਸਬੂਤ ਇਕੱਠਾ ਕਰਨ ਆਏ ਹਾਂ ਪਰ ਮੁੰਬਈ ਪੁਲਸ ਸਾਨੂੰ ਜਾਂਚ ਨਹੀਂ ਕਰਨ ਦੇ ਰਹੀ ਹੈ। ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਮੁੰਬਈ ਪੁਲਸ ਰਿਆ ਨੂੰ ਬਚਾ ਰਹੀ ਹੈ। ਜੇਕਰ ਸਬੂਤ ਮਿਲੇ ਤਾਂ ਰਿਆ  ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਵੇਗਾ।


Inder Prajapati

Content Editor

Related News