ਬਿਹਾਰ ''ਚ ''ਜੰਗਲਰਾਜ'' ਲਿਆਉਣ ਵਾਲਿਆਂ ਨੂੰ ''ਭਾਰਤ ਮਾਤਾ ਦੀ ਜੈ'' ਅਤੇ ''ਜੈ ਸ਼੍ਰੀਰਾਮ'' ਤੋਂ ਪਰੇਸ਼ਾਨੀ : ਨਰਿੰਦਰ ਮੋਦੀ

Tuesday, Nov 03, 2020 - 03:54 PM (IST)

ਬਿਹਾਰ ''ਚ ''ਜੰਗਲਰਾਜ'' ਲਿਆਉਣ ਵਾਲਿਆਂ ਨੂੰ ''ਭਾਰਤ ਮਾਤਾ ਦੀ ਜੈ'' ਅਤੇ ''ਜੈ ਸ਼੍ਰੀਰਾਮ'' ਤੋਂ ਪਰੇਸ਼ਾਨੀ : ਨਰਿੰਦਰ ਮੋਦੀ

ਸਹਿਰਸਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਿਰੋਧੀ ਮਹਾਗਠਜੋੜ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਬਿਹਾਰ 'ਚ 'ਜੰਗਲਰਾਜ' ਲਿਆਉਣ ਵਾਲਿਆਂ ਨੂੰ 'ਭਾਰਤ ਮਾਤਾ ਦੀ ਜੈ' ਅਤੇ 'ਜੈ ਸ਼੍ਰੀਰਾਮ' ਤੋਂ ਪਰੇਸ਼ਾਨੀ ਹੈ ਅਤੇ ਪ੍ਰਦੇਸ਼ ਦੇ ਲੋਕਾਂ ਨੂੰ ਇਨ੍ਹਾਂ ਤੋਂ ਸਾਵਧਾਨ ਰਹਿਣਾ ਚਾਹੀਦਾ। ਸਹਿਰਸਾ 'ਚ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਦੀਆਂ ਕਈ ਵੀਰ ਮਾਂਵਾਂ ਆਪਣੇ ਲਾਲ, ਆਪਣੇ ਲਾਡਲਿਆਂ ਨੂੰ ਰਾਸ਼ਟਰ ਰੱਖਿਆ ਲਈ ਸਮਰਪਿਤ ਕਰਦੀਆਂ ਹਨ, ਜੋ ਦੇਸ਼ ਦੀ ਸਰਹੱਦ, ਪ੍ਰਭੂਸੱਤਾ ਦੀ ਰੱਖਿਆ ਲਈ ਸਰਵਉੱਚ ਬਲੀਦਾਨ ਦਿੰਦੇ ਹਨ। ਉਨ੍ਹਾਂ ਨੇ ਕਿਹਾ,''ਪਰ ਬਿਹਾਰ ਨੂੰ ਜੰਗਲਰਾਜ ਬਣਾਉਣ ਵਾਲਿਆਂ ਦੇ ਸਾਥੀ ਅਤੇ ਉਨ੍ਹਾਂ ਦੇ ਕਰੀਬੀ ਚਾਹੁੰਦੇ ਹਨ ਕਿ ਤੁਸੀਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾ ਲਗਾਓ।'' ਮੋਦੀ ਨੇ ਕਿਹਾ,''ਛਠੀ ਮਈਆ ਨੂੰ ਪੂਜਣ ਵਾਲੀ ਇਸ ਧਰਤੀ 'ਤੇ, ਜੰਗਲਰਾਜ ਦੇ ਸਾਥੀ ਚਾਹੁੰਦੇ ਹਨ ਕਿ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾ ਲੱਗਣ।''

ਇਹ ਵੀ ਪੜ੍ਹੋ : ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ

ਰਾਜਦ ਅਤੇ ਕਾਂਗਰਸ ਸਮੇਤ ਹੋਰ ਦਲਾਂ ਦੇ ਵਿਰੋਧੀ ਮਹਾਗਠਜੋੜ 'ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ ਕਿ ਅਜਿਹੇ ਲੋਕ ਚਾਹੁੰਦੇ ਹਨ ਲੋਕ 'ਜੈ ਸ਼੍ਰੀਰਾਮ' ਵੀ ਨਾ ਬੋਲਣ। ਪ੍ਰਧਾਨ ਮੰਤਰੀ ਨੇ ਕਿਹਾ,''ਕਦੇ ਇਕ ਟੋਲੀ ਕਹਿੰਦੀ ਹੈ ਕਿ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾ ਲਗਾਓ, ਕਦੇ ਦੂਜੀ ਟੋਲੀ ਨੂੰ ਭਾਰਤ ਮਾਤਾ ਦੀ ਜੈ ਨਾਲ ਸਿਰਦਰਦ ਹੋਣ ਲੱਗਦਾ ਹੈ। ਇਹ ਭਾਰਤ ਮਾਤਾ ਦੇ ਵਿਰੋਧੀ ਹੁਣ ਇਕਜੁਟ ਹੋ ਕੇ ਬਿਹਾਰ ਦੇ ਲੋਕਾਂ ਤੋਂ ਵੋਟ ਮੰਗ ਰਹੇ ਹਨ।'' ਮੋਦੀ ਨੇ ਕਿਹਾ ਕਿ ਜੇਕਰ ਅਜਿਹੇ ਲੋਕਾਂ ਨੂੰ 'ਭਾਰਤ ਮਾਤਾ' ਤੋਂ ਪਰੇਸ਼ਾਨੀ ਹੈ ਤਾਂ ਬਿਹਾਰ ਦੇ ਲੋਕਾਂ ਨੂੰ ਵੀ ਇਨ੍ਹਾਂ ਤੋਂ ਪਰੇਸ਼ਾਨੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਦੀ ਜਨਤਾ ਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਜਿਨ੍ਹਾਂ ਦਾ ਇਤਿਹਾਸ 'ਜੰਗਲਰਾਜ' ਦਾ ਹੈ ਅਤੇ ਜੋ ਸਿਰਫ਼ ਆਪਮੇ ਅਤੇ ਆਪਣੇ ਪਰਿਵਾਰ ਲਈ ਜਿਉਂਦੇ ਹਨ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਵੀ ਲਗਾਉਣ ਲਈ ਕਿਹਾ।

ਇਹ ਵੀ ਪੜ੍ਹੋ : ਬਿਹਾਰ ਚੋਣਾਂ: ਕੀ ਹੁਣ ਨਿਤੀਸ਼ ਵੀ ਭਾਜਪਾ ਨੂੰ ਹਰਾਉਣ ਲੱਗ ਪਏ ਹਨ?


author

DIsha

Content Editor

Related News