ਕੇਜਰੀਵਾਲ ਨੇ ਘੇਰੀ ਭਾਜਪਾ, ਕਿਹਾ- ਬਿਹਾਰ ਹੀ ਕਿਉਂ ਪੂਰੇ ਦੇਸ਼ ਨੂੰ ਮੁਫ਼ਤ ਮਿਲੇ ''ਕੋਰੋਨਾ ਵੈਕਸੀਨ''

10/24/2020 4:44:48 PM

ਨਵੀਂ ਦਿੱਲੀ— ਬਿਹਾਰ ਵਿਧਾਨ ਸਭਾ ਚੋਣਾਂ ਲਈ 'ਸੰਕਲਪ ਪੱਤਰ' ਵਿਚ ਸੂਬੇ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਮੁਫ਼ਤ ਉਪਲੱਬਧ ਕਰਾਉਣ ਦੇ ਵਾਅਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਭਾਜਪਾ ਪਾਰਟੀ ਨੂੰ ਘੇਰਿਆ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵੈਕਸੀਨ 'ਤੇ ਸਾਰਿਆਂ ਦਾ ਅਧਿਕਾਰ ਹੈ ਅਤੇ ਇਹ ਪੂਰੇ ਦੇਸ਼ 'ਚ ਮੁਫ਼ਤ ਮਿਲਣੀ ਚਾਹੀਦੀ ਹੈ। ਉੇੱਤਰੀ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਦੇ ਨੇੜੇ ਸੀਲਮਪੁਰ ਫਲਾਈਓਵਰ ਨੂੰ ਜਨਤਾ ਨੂੰ ਸਮਰਪਿਤ ਕਰਨ ਆਏ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵੈਕਸੀਨ ਬਿਹਾਰ ਵਿਚ ਹੀ ਕਿਉਂ ਪੂਰੇ ਦੇਸ਼ ਨੂੰ ਮੁਫ਼ਤ ਵਿਚ ਉਪਲੱਬਧ ਹੋਣੀ ਚਾਹੀਦੀ ਹੈ। ਦੇਸ਼ ਵਿਚ ਸਾਰੇ ਲੋਕ ਕੋਰੋਨਾ ਤੋਂ ਪਰੇਸ਼ਾਨ ਹਨ। ਇਹ ਪੂਰੇ ਦੇਸ਼ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਗਲੋਬਲ ਮਹਾਮਾਰੀ ਕੋਵਿਡ-19 ਦੀ ਵੈਕਸੀਨ ਆਵੇਗੀ ਤਾਂ ਵੇਖਦੇ ਹਾਂ ਕਿ ਕਿੰਨੇ ਦੀ ਅਤੇ ਕਿਹੋ ਜਿਹੀ ਹੈ। 

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਦੇਵੇਗੀ ਇਹ ਤੋਹਫ਼ਾ, ਲੱਖਾਂ ਲੋਕਾਂ ਦਾ ਸਫ਼ਰ ਹੋਵੇਗਾ ਆਸਾਨ

ਕੇਜਰੀਵਾਲ ਨੇ ਭਾਜਪਾ ਦੇ ਇਸ ਵਾਅਦੇ 'ਤੇ ਸਵਾਲ ਕੀਤਾ ਅਤੇ ਕਿਹਾ ਕਿ ਗੈਰ-ਭਾਜਪਾ ਸ਼ਾਸਿਤ ਸੂਬਿਆਂ ਦਾ ਕੀ ਹੋਵੇਗਾ? ਜਿਨ੍ਹਾਂ ਨੇ ਭਾਜਪਾ ਨੂੰ ਵੋਟਾਂ ਨਹੀਂ ਦਿੱਤੀਆਂ, ਉਨ੍ਹਾਂ ਕੀ ਇਹ ਟੀਕਾ ਮੁਫ਼ਤ ਵਿਚ ਨਹੀਂ ਦਿੱਤਾ ਜਾਵੇਗਾ? ਕੇਜਰੀਵਾਲ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਨਿਸ਼ਾਨਾ ਵਿੰਨ੍ਹਿਆ ਸੀ ਕਿ ਭਾਰਤ ਸਰਕਾਰ ਨੇ ਕੋਵਿਡ ਵੈਕਸੀਨ ਵੰਡ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਨ ਲਈ ਵੈਕਸੀਨ ਅਤੇ ਝੂਠੇ ਵਾਅਦੇ ਤੁਹਾਨੂੰ ਕਦੋਂ ਮਿਲਣਗੇ, ਕ੍ਰਿਪਾ ਆਪਣੇ ਸੂਬੇ ਦੀਆਂ ਚੋਣਾਂ ਦੀ ਤਾਰੀਖ਼ ਦੇਖੋ।

ਇਹ ਵੀ ਪੜ੍ਹੋ: ਬਿਹਾਰ ਚੋਣਾਂ: ਭਾਜਪਾ ਦਾ ਵਾਅਦਾ- ਝੋਨਾ,ਕਣਕ ਤੋਂ ਬਾਅਦ ਦਾਲ਼ਾਂ ਦੀ ਖ਼ਰੀਦ ਵੀ ਹੋਵੇਗੀ ਐੱਮ.ਐੱਸ.ਪੀ. ਦੀਆਂ ਦਰਾਂ 'ਤੇ

ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਸੰਕਲਪ ਪੱਤਰ ਜਾਰੀ ਕੀਤਾ ਸੀ, ਜਿਸ ਵਿਚ ਇਹ ਵਾਅਦਾ ਕੀਤਾ ਗਿਆ ਹੈ ਕਿ ਸਰਕਾਰ ਬਣਨ 'ਤੇ ਸੂਬੇ 'ਚ ਕੋਰੋਨਾ ਵੈਕਸੀਨ ਸਾਰਿਆਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਬਿਹਾਰ ਵਿਧਾਨ ਸਭਾ ਚੋਣਾਂ ਦਾ ਭਾਜਪਾ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਸਹਿਯੋਗੀ ਦੇ ਰੂਪ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ 'ਚ ਲੜ ਰਹੀ ਹੈ।


Tanu

Content Editor

Related News