ਬਿਹਾਰ ਚੋਣਾਂ 2020: ਪੀ. ਐੱਮ. ਮੋਦੀ ਦੀ ਅਪੀਲ- 'ਪਹਿਲਾਂ ਵੋਟ, ਫਿਰ ਜਲਪਾਨ'

10/28/2020 10:32:32 AM

ਨਵੀਂ ਦਿੱਲੀ— ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਦੇ ਤਿੰਨ ਪੜਾਵਾਂ ਦੀ ਵੋਟਿੰਗ ਅੱਜ ਯਾਨੀ ਕਿ ਬੁੱਧਵਾਰ ਨੂੰ ਪਹਿਲੇ ਦੌਰ 'ਚ 16 ਜ਼ਿਲ੍ਹਿਆਂ ਦੀਆਂ 71 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਲਈ ਵੋਟਰਾਂ ਨੂੰ ਗਲੋਬਲ ਲਾਗ ਦੀ ਬੀਮਾਰੀ ਕੋਰੋਨਾ ਵਾਇਰਸ ਦੀਆਂ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯਾਦ ਰੱਖੋ, ਪਹਿਲਾਂ ਵੋਟ, ਫਿਰ ਜਲਪਾਨ। 

PunjabKesari

ਇਹ ਵੀ ਪੜ੍ਹੋ: ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਅੱਜ ਪਹਿਲੇ ਦੌਰ ਦੀ ਵੋਟਿੰਗ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਕੋਰੋਨਾ ਸੰਬੰਧੀ ਸਾਵਧਾਨੀਆਂ ਨੂੰ ਵਰਤਦੇ ਹੋਏ, ਲੋਕਤੰਤਰ ਦੇ ਇਸ ਤਿਉਹਾਰ 'ਚ ਆਪਣੀ ਭਾਈਵਾਲੀ ਯਕੀਨੀ ਕਰਨ। ਦੋ ਗਜ਼ ਦੀ ਦੂਰੀ ਦਾ ਧਿਆਨ ਰੱਖੋ, ਮਾਸਕ ਜ਼ਰੂਰ ਪਹਿਨੋ। ਯਾਦ ਰੱਖੋ ਕਿ ਪਹਿਲੇ ਵੋਟ, ਫਿਰ ਜਲਪਾਨ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਅੱਜ ਆਪਣੇ ਚੋਣ ਪ੍ਰਚਾਰ ਦੇ ਦੂਜੇ ਦੌਰ ਵਿਚ ਤਿੰਨ ਰੈਲੀਆਂ ਦਰਭੰਗਾ, ਮੁਜ਼ੱਫਰਪੁਰ ਅਤੇ ਰਾਜਧਾਨੀ ਪਟਨਾ 'ਚ ਸੰਬੋਧਿਤ ਕਰਨਗੇ। 

PunjabKesari

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਵੋਟਰਾਂ ਨੂੰ ਸਿਰਫ ਮਹਾਗਠਜੋੜ ਦੇ ਪੱਖ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਬਦਲੇਗਾ ਬਿਹਾਰ। ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਟਵੀਟ ਕੀਤਾ ਕਿ ਇਸ ਵਾਰ ਨਿਆਂ, ਰੁਜ਼ਗਾਰ, ਕਿਸਾਨ-ਮਜ਼ਦੂਰ ਲਈ ਤੁਹਾਡੀ ਵੋਟ ਸਿਰਫ ਮਹਾਗਠਜੋੜ ਲਈ। ਬਿਹਾਰ ਦੇ ਪਹਿਲੇ ਪੜਾਅ ਲਈ ਵੋਟਿੰਗ ਲਈ ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ। 

ਇਹ ਵੀ ਪੜ੍ਹੋ: ਮੰਨਤ ਪੂਰੀ ਹੋਣ 'ਤੇ ਦਿੱਲੀ ਦੇ ਇਕ ਸ਼ਰਧਾਲੂ ਨੇ ਚਿੰਤਪੂਰਨੀ ਮੰਦਰ 'ਚ ਦਾਨ ਕੀਤੀ ਆਲਟੋ ਕਾਰ

PunjabKesari
ਓਧਰ ਭਾਜਪਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਬਿਹਾਰ ਚੋਣਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਲਈ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਸੰਬੰਧੀ ਸਾਵਧਾਨੀ ਦਾ ਧਿਆਨ ਰੱਖਦੇ ਹੋਏ ਲੋਕਤੰਤਰ ਦੇ ਇਸ ਤਿਉਹਾਰ 'ਚ ਜ਼ਰੂਰ ਹਿੱਸਾ ਲਵੋ। ਨੱਢਾ ਨੇ ਟਵੀਟ ਕੀਤਾ ਕਿ ਚੋਣਾਂ ਲਈ ਅੱਜ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਤੁਹਾਡੀ ਵੋਟ ਹੀ ਲੋਕਤੰਤਰ 'ਚ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ।

ਇਹ ਵੀ ਪੜ੍ਹੋ: ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਕੰਟੇਨਮੈਂਟ ਜ਼ੋਨ 'ਚ 30 ਨਵੰਬਰ ਤੱਕ ਲਾਗੂ ਰਹੇਗੀ ਤਾਲਾਬੰਦੀ


Tanu

Content Editor

Related News