ਚਿਰਾਗ ਪਾਸਵਾਨ ਬੋਲੇ- ਸ਼ੇਰ ਦਾ ਬੱਚਾ ਹਾਂ, ਜੰਗਲ ਚੀਰ ਕੇ ਨਿਕਲਾਂਗਾ

10/21/2020 2:57:11 PM

ਪਟਨਾ— ਬਿਹਾਰ ਵਿਧਾਨਸਭਾ ਚੋਣਾਂ 2020 ਨੂੰ ਲੈ ਕੇ ਸਿਆਸੀ ਮੈਦਾਨ ਤਿਆਰ ਹੋ ਗਿਆ ਹੈ। ਪਹਿਲੇ ਪੜਾਅ ਲਈ ਵੋਟਿੰਗ 28 ਅਕਤੂਬਰ ਨੂੰ ਹੋਵੇਗੀ। ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਭਾਜਪਾ ਅਤੇ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਐੱਨ. ਡੀ. ਏ. ਤੋਂ ਵੱਖ ਹੋਣ ਦਾ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਨੇ ਆਪਣੇ ਪਿਤਾ ਰਾਮਵਿਲਾਸ ਪਾਸਵਾਨ ਦੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਪਾਪਾ ਬੋਲਦੇ ਸਨ ਕਿ ਜੇਕਰ ਸ਼ੇਰ ਦਾ ਬੱਚਾ ਹੋਵੇਗਾ ਤਾਂ ਜੰਗਲ ਚੀਰ ਕੇ ਨਿਕਲੇਗਾ ਜੇਕਰ ਗਿੱਦੜ ਦਾ ਹੋਵੇਗਾ ਤਾਂ ਉਹ ਮਾਰਿਆ ਜਾਵੇਗਾ। ਮੈਂ ਵੀ ਹੁਣ ਖ਼ੁਦ ਨੂੰ ਪਰਖਣ ਨਿਕਲਿਆ ਹਾਂ। ਸ਼ੇਰ ਦਾ ਬੱਚਾ ਹਾਂ ਤਾਂ ਜੰਗਲ ਚੀਰ ਕੇ ਨਿਕਲਾਂਗਾ, ਨਹੀਂ ਤਾਂ ਉੱਥੇ ਹੀ ਮਾਰਿਆ ਜਾਵਾਂਗਾ।ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਨਿਤੀਸ਼ ਕੁਮਾਰ ਯੁਵਾ ਨੇਤਾਵਾਂ ਨੂੰ ਨਕਾਰਾ ਸਾਬਤ ਕਰ ਦਿੱਤਾ ਹੈ। ਚਿਰਾਗ ਪਾਸਵਾਨ ਨੇ ਕਿਹਾ ਕਿ ਅਸੀਂ ਵੀ ਬਿਹਾਰ ਦੇ ਨਾਗਰਿਕ ਹਾਂ। ਬਿਹਾਰ ਲਈ ਅਸੀਂ ਵੀ ਚੰਗਾ ਸੋਚ ਸਕਦੇ ਹਾਂ। ਬਿਹਾਰ ਦੀ ਜਨਤਾ ਨੇ ਉਨ੍ਹਾਂ ਨੂੰ ਪਹਿਲਾਂ ਹੀ 15 ਸਾਲ ਦੇ ਦਿੱਤੇ ਹਨ। 

ਇਹ ਵੀ ਪੜ੍ਹੋ: ਬਿਹਾਰ ਚੋਣਾਂ : ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ, ਕੀਤੇ ਵੱਡੇ ਵਾਅਦੇ

ਦੱਸਣਯੋਗ ਹੈ ਕਿ ਬਿਹਾਰ ਵਿਧਾਨਸਭਾ ਚੋਣਾਂ 2020 ਵਿਚ ਇਸ ਵਾਰ ਤੇਜਸਵੀ ਯਾਦਵ ਅਤੇ ਚਿਰਾਗ ਪਾਸਵਾਨ ਨਾਲ ਕਈ ਉਮੀਦਵਾਰਾਂ ਦੇ ਸਾਹਮਣੇ ਚੋਣ ਜਿੱਤ ਕੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਚੁਣੌਤੀ ਹੈ। ਲਾਲੂ ਪ੍ਰਸਾਦ ਦੇ ਛੋਟੇ ਪੁੱਤਰ ਅਤੇ ਉਨ੍ਹਾਂ ਦੇ ਸਿਆਸੀ ਉੱਤਰਾਧਿਕਾਰੀ ਮੰਨੇ ਜਾਂਦੇ ਤੇਜਸਵੀ ਪ੍ਰਸਾਦ ਯਾਦਵ ਸੂਬੇ ਦੇ ਉੱਪ ਮੁੱਖ ਮਤੰਰੀ ਰਹਿ ਚੁੱਕੇ ਹਨ। ਇਸ ਵਾਰ ਉਹ ਵਿਰੋਧੀ ਗਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ ਅਤੇ ਪਾਰਟੀ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲਣ ਦੇ ਨਾਲ ਉਹ ਮੁੜ ਚੋਣ ਮੈਦਾਨ ਵਿਚ ਹਨ। ਓਧਰ ਰਾਮਵਿਲਾਸ ਪਾਸਵਾਨ ਨੇ ਆਪਣੇ ਜੀਵਨ ਕਾਲ ਵਿਚ ਆਪਣੇ ਸੰਸਦ ਮੈਂਬਰ ਪੁੱਤਰ ਚਿਰਾਗ ਨੂੰ ਲੋਕ ਜਨਸ਼ਕਤੀ ਪਾਰਟੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਪਾਸਵਾਨ ਦੇ ਹਾਲ ਵਿਚ ਦਿਹਾਂਤ ਤੋਂ ਬਾਅਦ ਚਿਰਾਗ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਵਧ ਗਈ ਹੈ, ਕਿਉਂਕਿ ਬਿਹਾਰ ਜਦ (ਯੂ) ਦੀ ਅਗਵਾਈ 'ਚ ਚੋਣਾਂ ਲੜ ਰਹੇ ਰਾਜਗ ਤੋਂ ਨਾਅਤਾ ਤੋੜ ਕੇ ਇਕੱਠੇ ਚੋਣ ਲੜਨ ਦਾ ਐਲਾਨ ਤੋਂ ਬਾਅਦ ਪਾਰਟੀ ਦੀ ਚੁਣਾਵੀ ਬੇੜੇ ਨੂੰ ਪਾਰ ਲਾਉਣ ਦਾ ਸਾਰਾ ਭਾਰ ਉਨ੍ਹਾਂ 'ਤੇ ਆ ਗਿਆ ਹੈ।


Tanu

Content Editor Tanu