ਬਿਹਾਰ ''ਚ ਦਰਦਨਾਕ ਹਾਦਸਾ, 5 ਬੱਚਿਆਂ ਦੀ ਡੁੱਬਣ ਨਾਲ ਮੌਤ
Thursday, Jul 09, 2020 - 03:41 PM (IST)
ਮੋਤਿਹਾਰੀ- ਬਿਹਾਰ 'ਚ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਚਕੀਆ ਥਾਣਾ ਖੇਤਰ 'ਚ ਤਾਲਾਬ 'ਚ ਡੁੱਬ ਕੇ 5 ਬੱਚਿਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਫੁਲਵਰੀਆ ਪਿੰਡ ਦੇ ਕੁਝ ਲੋਕ ਬੁੱਧਵਾਰ ਦੇਰ ਸ਼ਾਮ ਇਕ ਵਿਅਕਤੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਕੇ ਆਉਣ ਦੌਰਾਨ ਵਾਰਡ ਗਿਣਤੀ ਇਕ ਸਥਿਤ ਤਾਲਾਬ 'ਚ ਇਨਸ਼ਾਨ ਕਰ ਰਹੇ ਸਨ, ਉਦੋਂ 5 ਬੱਚੇ ਡੂੰਘੇ ਪਾਣੀ 'ਚ ਚੱਲੇ ਗਏ। ਡੁੱਬੇ ਬੱਚਿਆਂ ਦੀ ਭਾਲ ਕੀਤੀ ਗਈ ਪਰ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀ ਟੀਮ ਦੀ ਮਦਦ ਨਾਲ ਵੀਰਵਾਰ ਸਵੇਰੇ 5 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਮ੍ਰਿਤਕਾਂ ਦੀ ਪਛਾਣ ਵਿਨੋਦ ਭਗਤ ਦੇ 12 ਸਾਲਾ ਬੇਟੇ ਪਰਵੇਸ਼ ਕੁਮਾਰ, ਰਾਮਨਾਥ ਪ੍ਰਸਾਦ ਦਾ 18 ਸਾਲਾ ਬੇਟਾ ਦੀਪਕ ਕੁਮਾਰ, ਸ਼ੰਭੂ ਭਗਤ ਦਾ 12 ਸਾਲਾ ਬੇਟਾ ਆਸ਼ਿਕ ਕੁਮਾਰ, ਸ਼ਿਵਨਾਥ ਭਗਤ ਦਾ 12 ਸਾਲਾ ਬੇਟਾ ਵਿਸ਼ਾਲ ਕੁਮਾਰ ਅਤੇ ਰੂਪਲਾਲ ਠਾਕੁਰ ਦਾ 16 ਸਾਲਾ ਬੇਟਾ ਰਵੀ ਕੁਮਾਰ ਦੇ ਰੂਪ 'ਚ ਕੀਤੀ ਗਈ ਹੈ। ਚਕੀਆ ਦੇ ਪੁਲਸ ਡਿਪਟੀ ਸੁਪਰਡੈਂਟ ਸ਼ੈਲੇਂਦਰ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਐੱਨ.ਡੀ.ਆਰ.ਐੱਫ. ਦੀ ਟੀਮ ਅਤੇ ਸਥਾਨਕ ਪੁਲਸ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਅੱਜ ਬਾਹਰ ਕੱਢ ਲਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।