''ਬੰਧਨ ਤੋੜ'' ਐਪ ਨੇ ਬਿਹਾਰ ਦੀ ਨਾਬਾਲਗ ਲੜਕੀ ਨੂੰ ਬਾਲ ਵਿਆਹ ਤੋਂ ਬਚਾਇਆ

12/03/2017 1:32:41 PM

ਪਟਨਾ— ਬਿਹਾਰ 'ਚ ਇਕ ਲੜਕੀ ਦਾ ਬਾਲ ਵਿਆਹ ਹੋ ਰਿਹਾ ਸੀ ਅਤੇ ਇਸ ਤੋਂ ਬਚਣ ਦੀ ਕੋਈ ਆਸ ਅਤੇ ਉਪਾਅ ਨਾ ਦੇਖ ਕੇ ਉਸ ਨੇ ਸੰਯੁਕਤ ਰਾਸ਼ਟਰ ਵੱਲੋਂ ਸ਼ੁਰੂ ਕੀਤੇ ਗਏ ਮੋਬਾਇਲ ਐਪ ਨੂੰ ਸੰਦੇਸ਼ ਭੇਜਿਆ ਅਤੇ ਉਸ ਨੇ ਲੜਕੀ ਨੂੰ ਬਾਲ ਵਿਆਹ ਦਾ ਸਿਕਾਰ ਹੋਣ ਤੋਂ ਬਚਾ ਲਿਆ। ਯੂਨਾਈਟੇਡ ਨੇਸ਼ਨਜ਼ ਪਾਪੁਲੇਸ਼ਨ ਫੰਡ (ਯੂ.ਐੱਨ.ਐੱਫ.ਪੀ.ਏ.) ਨੇ ਜੈਂਡਰ ਅਲਾਇੰਸ ਨਾਂ ਦੀ ਇਕ ਪਹਿਲ ਕੀਤੀ ਹੈ। ਪਟਨਾ ਸਥਿਤ ਜੈਂਡਰ ਅਲਾਇੰਸ ਨੇ ਸਤੰਬਰ ਮਹੀਨੇ ਰਾਜ 'ਚ 'ਬੰਧਨ ਤੋੜ' ਨਾਂ ਨਾਲ ਇਕ ਐਂਡ੍ਰਾਇਡ ਮੋਬਾਇਲ ਐਪ ਸ਼ੁਰੂ ਕੀਤਾ ਹੈ। ਇਹ ਐਪ ਦਾਜ, ਬਾਲ ਵਿਆਹ, ਘਰੇਲੂ ਹਿੰਸਾ ਅਤੇ ਲੈਂਗਿਕ ਅਸਮਾਨਤਾ ਦੇ ਮੁੱਦਿਆਂ 'ਤੇ ਲੋਕਾਂ ਨੂੰ ਜਾਗਰੂਕ ਕਰਦਾ ਹੈ।
ਜੈਂਡਰ ਅਲਾਇੰਸ ਦੀ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਆਪਣੇ ਸਮਾਜਿਕ ਸਹਿਯੋਗੀਆਂ ਵੱਲੋਂ ਇਸ ਸ਼ਿਕਾਇਤ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਅਸੀਂ ਤੁਰੰਤ ਪਟਨਾ 'ਚ ਡੀ.ਜੀ.ਪੀ. ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਡੀ.ਜੀ.ਪੀ. ਨੇ ਸਥਾਨਕ ਪੁਲਸ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ। ਅਧਿਕਾਰੀ ਨੇ ਕਿਹਾ,''ਲੜਕਾ ਵੀ ਨਾਬਾਲਗ ਸੀ। ਇਸ ਲਈ ਜੇਕਰ ਇਹ ਐਪ ਨਹੀਂ ਹੁੰਦਾ ਤਾਂ 2 ਕਿਸ਼ੋਰ ਬਾਲ ਵਿਆਹ ਦੇ ਸ਼ਿਕਾਰ ਹੋ ਸਕਦੇ ਸਨ।'' ਉਨ੍ਹਾਂ ਨੇ ਕਿਹਾ,''ਹਿ ਐਪ ਹਿੰਦੀ 'ਚ ਹੈ, ਕਿਉਂਕਿ ਅਸੀਂ ਪੇਂਡੂ ਇਲਾਕਿਆਂ ਦੇ ਲੋਕਾਂ ਤੱਕ ਵੀ ਪੁੱਜਣਾ ਚਾਹੁੰਦੇ ਸੀ। ਉੱਥੇ ਹੁਣ ਵੀ ਇਸ ਤਰ੍ਹਾਂ ਦੀਆਂ ਪ੍ਰਥਾਵਾਂ ਵਧ ਗਿਣਤੀ 'ਚ ਪ੍ਰਚਲਿਤ ਹਨ। ਐਪ 'ਚ ਐੱਸ.ਓ.ਐੱਸ. ਬਟਨਾ ਹੈ, ਜਿਸ ਨਾਲ ਪੀੜਤ ਸਿੱਧੇ ਸਾਡੇ ਨਾਲ ਸੰਪਰ ਕਰ ਸਕਦੇ ਹਨ।''


Related News