ਬਿਹਾਰ ''ਚੋਂ ਗ੍ਰਿਫਤਾਰ ਕੀਤਾ ਗਿਆ ਲਸ਼ਕਰ-ਏ-ਤਾਇਬਾ ਦਾ ਜਾਸੂਸ

12/02/2017 9:25:57 PM

ਗੋਪਾਲਗੰਜ— ਬਿਹਾਰ ਦੇ ਗੋਪਾਲਗੰਜ 'ਚ ਕੇਂਦਰੀ ਜਾਂਚ ਏਜੰਸੀ ਵਲੋਂ ਲਸ਼ਕਰ-ਏ-ਤਾਇਬਾ ਦਾ ਜਾਸੂਸ ਹੋਣ ਦੇ ਸ਼ੱਕ 'ਤੇ ਧੰਨੂ ਰਾਜਾ ਨਾਂ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੌਜਵਾਨ ਨੂੰ ਐਨ. ਐਸ. ਯੂ. ਆਈ. ਸੰਗਠਨ ਦਾ ਕਾਰਜਕਰਤਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਧੰਨੂ ਸਰੇਆ ਮੁਹੱਲਾ ਨਿਵਾਸੀ ਹੈ। ਸੁਰੱਖਿਆ ਏਜੰਸੀਆਂ ਨੂੰ ਵਾਰਾਨਸੀ ਤੋਂ ਗ੍ਰਿਫਤਾਰ ਲਸ਼ਕਰ ਏਜੰਟ ਅਬਦੁਲ ਨਈਮ ਸ਼ੇਖ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਧੰਨੁ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਨ. ਆਈ. ਏ. ਦੀ ਟੀਮ ਗ੍ਰਿਫਤਾਰ ਨੌਜਵਾਨ ਤੋਂ ਪੁੱÎਛਗਿੱਛ ਕਰ ਰਹੀ ਹੈ।


Related News