ਪਰਿਵਾਰਕ ਕਲੇਸ਼ ਨੂੰ ਲੈ ਕੇ ਪੋਤੇ ਨੇ ਦਾਦੇ ਨੂੰ ਮਾਰੀ ਗੋਲੀ

Wednesday, Jan 29, 2025 - 04:42 PM (IST)

ਪਰਿਵਾਰਕ ਕਲੇਸ਼ ਨੂੰ ਲੈ ਕੇ ਪੋਤੇ ਨੇ ਦਾਦੇ ਨੂੰ ਮਾਰੀ ਗੋਲੀ

ਮੁਜ਼ੱਫਰਪੁਰ-  ਪਰਿਵਾਰਕ ਝਗੜੇ ਨੂੰ ਲੈ ਕੇ ਇਕ ਪੋਤੇ ਨੇ ਆਪਣੇ ਦਾਦੇ ਨੂੰ ਗੋਲੀ ਮਾਰ ਦਿੱਤੀ। ਇਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਘਟਨਾ 'ਚ ਗੰਭੀਰ ਰੂਪ 'ਚ ਜ਼ਖਮੀ ਹੋਏ ਵਿਅਕਤੀ ਦੀ ਉਮਰ ਕਰੀਬ 70 ਸਾਲ ਹੈ। ਪੁਲਸ ਅਧਿਕਾਰੀ ਵਿਨੀਤਾ ਸਿਨਹਾ ਨੇ ਦੱਸਿਆ ਕਿ ਅਹੀਆਪੁਰ ਥਾਣਾ ਖੇਤਰ ਦੇ ਸ਼ਾਹਬਾਜ਼ਪੁਰ ਪਿੰਡ ਵਿਚ ਵਾਪਰੀ ਇਸ ਘਟਨਾ ਦਾ ਕਾਰਨ ਪਰਿਵਾਰਕ ਝਗੜਾ ਹੈ। ਇਹ ਘਟਨਾ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੀ ਹੈ।

ਪੁਲਸ ਨੇ ਦੱਸਿਆ ਕਿ 25 ਸਾਲਾ ਮੁਲਜ਼ਮ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਗੰਭੀਰ ਰੂਪ 'ਚ ਜ਼ਖਮੀ ਸ਼ਤਰੂਘਨ ਪ੍ਰਸਾਦ ਸਿੰਘ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਚੰਨੂ ਵਜੋਂ ਹੋਈ ਹੈ।

ਚਸ਼ਮਦੀਦਾਂ ਨੇ ਦੱਸਿਆ ਕਿ ਪਰਿਵਾਰਕ ਝਗੜੇ ਨੂੰ ਲੈ ਕੇ ਹੋਈ ਲੜਾਈ ਦੌਰਾਨ ਪੋਤੇ ਨੇ ਦਾਦੇ ਨੂੰ ਗੋਲੀ ਮਾਰ ਦਿੱਤੀ ਅਤੇ ਭੱਜ ਗਿਆ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਮੌਜੂਦ ਸ਼ਤਰੂਘਨ ਪ੍ਰਸਾਦ ਦੀ ਪਤਨੀ ਊਸ਼ਾ ਦੇਵੀ ਦੇ ਰੌਲਾ ਪਾਉਣ ਅਤੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਸਥਾਨਕ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।


 


author

Tanu

Content Editor

Related News