ਨਿਤਿਸ਼ ਕੈਬਨਿਟ ਦਾ ਵਿਸਥਾਰ, ਸ਼ਾਹਨਵਾਜ਼ ਹੁਸੈਨ ਸਮੇਤ 17 ਮੰਤਰੀਆਂ ਨੇ ਚੁੱਕੀ ਸਹੁੰ

02/09/2021 1:57:02 PM

ਪਟਨਾ— ਬਿਹਾਰ ਦੀ ਨਿਤਿਸ਼ ਕੈਬਨਿਟ ਦਾ ਅੱਜ ਯਾਨੀ ਕਿ ਮੰਗਲਵਾਰ ਨੂੰ ਵਿਸਥਾਰ ਹੋ ਗਿਆ ਹੈ। ਬਿਹਾਰ ਵਿਚ ਸਰਕਾਰ ਬਣਨ ਤੋਂ ਬਾਅਦ ਲੰਬੇ ਸਮੇਂ ਤੋਂ ਕੈਬਨਿਟ ਦੇ ਵਿਸਥਾਰ ਦੀ ਉਡੀਕ ਸੀ, ਜੋ ਹੁਣ ਜਾ ਕੇ ਖਤਮ ਹੋਈ ਹੈ। ਭਾਜਪਾ ਪਾਰਟੀ ਦੇ ਸ਼ਾਹ ਹੁਸੈਨ ਤੋਂ ਇਲਾਵਾ ਕੁੱਲ 17 ਨੇਤਾਵਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਪਿਛਲੇ ਸਾਲ ਬਿਹਾਰ ਵਿਧਾਨ ਪਰੀਸ਼ਦ ਲਈ ਚੁਣੇ ਗਏ ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਸਾਬਕਾ ਕੇਂਦਰੀ ਮੰਤਰੀ ਸਈਦ ਸ਼ਾਹਨਵਾਜ਼ ਹੁਸੈਨ ਨੇ ਮੰਗਲਵਾਰ ਨੂੰ ਨਿਤਿਸ਼ ਕੁਮਾਰ ਦੀ ਕੈਬਨਿਟ ਦੇ ਮੈਂਬਰ ਦੇ ਤੌਰ ਦੇ ਸਹੁੰ ਚੁੱਕੀ ਹੈ। ਨਿਤਿਸ਼ ਕੈਬਨਿਟ ਦੇ ਵਿਸਥਾਰ ਦੌਰਾਨ ਰਾਜ ਭਵਨ ’ਚ ਅੱਜ ਹੋਏ ਸਹੁੰ ਚੁੱਕ ਸਮਾਰੋਹ ’ਚ ਰਾਜਪਾਲ ਫਾਗੂ ਚੌਹਾਨ ਨੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਹੁੰ ਚੁਕਾਈ। 

ਦੱਸ ਦੇਈਏ ਕਿ ਕੇਂਦਰ ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ’ਚ ਮੰਤਰੀ ਰਹੇ ਸ਼ਾਹਨਵਾਜ਼ ਹੁਸੈਨ ਨੂੰ ਇਸ ਵਾਰ ਭਾਜਪਾ ਪਾਰਟੀ ਨੇ ਫਿਰ ਸੂਬੇ ਦੀ ਰਾਜਨੀਤੀ ’ਚ ਭੇਜਿਆ ਹੈ। ਹੁਸੈਨ ਭਾਜਪਾ ਦੇ ਰਾਸ਼ਟਰੀ ਬੁਲਾਰੇ ਹਨ, ਚਰਚਿੱਤ ਮੁਸਲਿਮ ਚਿਹਰੇ ਹਨ। ਹਾਲ ਹੀ ’ਚ ਜੰਮੂ-ਕਸ਼ਮੀਰ ’ਚ ਹੋਈਆਂ ਚੋਣਾਂ ਵਿਚ ਉਨ੍ਹਾਂ ਨੇ ਜੰਮ ਕੇ ਪ੍ਰਚਾਰ ਕੀਤਾ। 

ਇਨ੍ਹਾਂ ਮੰਤਰੀਆਂ ਨੇ ਚੁੱਕੀ ਸਹੁੰ—
1. ਸ਼ਾਹਨਵਾਜ਼ ਹੁਸੈਨ- ਭਾਜਪਾ
2. ਸ਼ਰਵਣ ਕੁਮਾਰ- ਜੇ. ਡੀ. ਯੂ.
3. ਮਦਨ ਸਾਹਨੀ- ਜੇ. ਡੀ. ਯੂ.
4. ਪ੍ਰਮੋਦ ਕੁਮਾਰ- ਭਾਜਪਾ
5. ਸੰਜੈ ਝਾਅ— ਜੇ. ਡੀ. ਯੂ.
6. ਲੇਸੀ ਸਿੰਘ— ਜੇ. ਡੀ. ਯੂ.
7. ਸਮਰਾਟ ਚੌਧਰੀ- ਭਾਜਪਾ
8. ਨੀਰਜ ਸਿੰਘ— ਭਾਜਪਾ
9. ਸੁਭਾਸ਼ ਸਿੰਘ— ਭਾਜਪਾ
10. ਨਿਤਿਨ ਨਵੀਨ— ਭਾਜਪਾ
11. ਸੁਮਿਤ ਕੁਮਾਰ ਸਿੰਘ— ਆਜ਼ਾਦ
12. ਸੁਨੀਲ ਕੁਮਾਰ— ਜੇ. ਡੀ. ਯੂ.
13. ਨਾਰਾਇਣ ਪ੍ਰਸਾਦ— ਭਾਜਪਾ
14. ਜਯੰਤ ਰਾਜ— ਜੇ. ਡੀ. ਯੂ.
15. ਆਲੋਕ ਰੰਜਨ ਝਾਅ— ਭਾਜਪਾਟ
16. ਜਮਾ ਖਾਨ— ਜੇ. ਡੀ. ਯੂ.
17. ਜਨਕ ਰਾਮ— ਭਾਜਪਾ


Tanu

Content Editor

Related News