ਬਿਹਾਰ: ਮੁਜ਼ੱਫਰਪੁਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਗਈ ਜਾਨ

Saturday, Feb 20, 2021 - 07:47 PM (IST)

ਬਿਹਾਰ: ਮੁਜ਼ੱਫਰਪੁਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਗਈ ਜਾਨ

ਪਟਨਾ - ਮੁਜ਼ੱਫਰਪੁਰ ਜ਼ਿਲ੍ਹੇ ਦੇ ਕਟੜਾ ਬਲਾਕ ਦੇ ਦਰਗਾਹ ਟੋਲਾ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ ਹੋ ਗਈ ਹੈ। ਪਰਿਵਾਰ ਵਾਲਿਆਂ ਨੇ ਸ਼ਰਾਬ ਪੀਣ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ 4 ਲੋਕ ਦਲਿਤ ਪਰਿਵਾਰ ਤੋਂ ਹਨ। ਇਸ ਤੋਂ ਪਹਿਲਾਂ ਗੋਪਾਲਗੰਜ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ 2 ਲੋਕਾਂ ਦੀ ਮੌਤ ਹੋਣ ਦੀ ਗੱਲ ਕਹੀ ਗਈ ਸੀ, ਜਦੋਂ ਕਿ ਦੋ ਲੋਕਾਂ ਦੀਆਂ ਅੱਖਾਂ ਚਲੇ ਜਾਣ ਦੀ ਖ਼ਬਰ ਮਿਲੀ ਸੀ। ਹਾਲਾਂਕਿ ਦੋਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਬਿਨਾਂ ਪੋਸਟਮਾਰਟਮ ਦੇ ਹੀ ਕਰ ਦਿੱਤਾ ਗਿਆ।

ਬਿਹਾਰ ਵਿੱਚ ਸ਼ਰਾਬਬੰਦੀ ਹੈ। ਇਸ ਵਜ੍ਹਾ ਨਾਲ ਉੱਥੇ ਸਥਾਨਕ ਪੱਧਰ 'ਤੇ ਧੜੱਲੇ ਨਾਲ ਸ਼ਰਾਬ ਬਣਾਈ ਜਾ ਰਹੀ ਹੈ। ਦੋਸ਼ ਹੈ ਕਿ ਇਸ ਵਜ੍ਹਾ ਨਾਲ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਮੁਜੱਫਰਪੁਰ ਦੇ ਡੀ.ਐੱਮ. ਅਤੇ ਐੱਸ.ਐੱਸ.ਪੀ. ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਿਹਾਰ ਪੁਲਸ ਵਿੱਚ ਪੁਲਸ ਪ੍ਰਧਾਨ ਰਾਕੇਸ਼ ਕੁਮਾਰ ਸਿਨਹਾ ਨੇ 6 ਜਨਵਰੀ 2021 ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਸ ਪ੍ਰਧਾਨ ਅਤੇ ਪੁਲਸ ਪ੍ਰਧਾਨ (ਰੇਲਵੇ) ਨੂੰ ਕਿਹਾ ਸੀ ਕਿ ਉਹ ਐਂਟੀ ਪ੍ਰੋਬਿਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਚੱਲ ਅਤੇ ਅਚੱਲ ਜਾਇਦਾਦ ਦੀ ਜਾਂਚ ਕਰਨ। ਰਾਕੇਸ਼ ਕੁਮਾਰ ਸਿਨਹਾ ਨੇ ਆਪਣੇ ਪੱਤਰ ਵਿੱਚ ਦੋਸ਼ ਲਗਾਇਆ ਸੀ ਕਿ ਬਿਹਾਰ ਵਿੱਚ ਸ਼ਰਾਬਬੰਦੀ ਦੇ ਬਾਵਜੂਦ ਵੀ ਸ਼ਰਾਬ ਮਨਾਹੀ ਵਿਭਾਗ ਦੇ ਅਧਿਕਾਰੀ, ਨੁਮਾਇੰਦੇ ਅਤੇ ਪੁਲਸ ਦੇ ਸ਼ਰਾਬ ਮਾਫੀਆ ਦੇ ਨਾਲ ਗ਼ੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਖਰੀਦ ਫਰੋਖਤ ਦਾ ਧੰਧਾ ਚਲਾ ਰਹੇ ਹਨ।


author

Inder Prajapati

Content Editor

Related News