ਗਣਤੰਤਰ ਦਿਵਸ 'ਤੇ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, ਜੈਸ਼ ਦੇ 5 ਅੱਤਵਾਦੀ ਗ੍ਰਿਫਤਾਰ

01/16/2020 9:01:43 PM

ਜੰਮੂ— ਜੰਮੂ-ਕਸ਼ਮੀਰ ਪੁਲਸ ਨੇ ਇਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। J&K ਪੁਲਸ ਨੇ ਜੈਸ਼-ਏ-ਮਹੁੰਮਦ ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅੱਤਵਾਦੀ ਗਣਤੰਤਰ ਦਿਵਸ 'ਤੇ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਸੂਤਰਾਂ ਵਲੋਂ ਮਿਲੀ ਜਾਣਕਾਰੀ ਮੁਤਾਬਕ ਸ੍ਰੀਨਗਰ ਪੁਲਸ ਨੇ ਜੈਸ਼-ਏ-ਮਹੁੰਮਦ ਦੇ ਅੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕਰ ਦਿੱਤਾ ਹੈ। ਗ੍ਰਿਫਤਾਰ ਅੱਤਵਾਦੀ 26 ਜਨਵਰੀ ਨੂੰ ਗ੍ਰਨੇਡ ਨਾਲ ਹਮਲਾ ਕਰਨ ਦੀ ਤਿਆਰੀ 'ਚ ਸਨ। ਅੱਤਵਾਦੀਆਂ ਤੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਹੋਏ ਹਨ। ਇਨ੍ਹਾਂ ਅੱਤਵਾਦੀਆਂ ਦੀ ਪਛਾਣ ਏਜਾਜ ਅਹਿਮਦ ਸ਼ੇਖ, ਉਮਰ ਹਮੀਦ ਸ਼ੇਖ, ਇਮਤਿਆਜ਼ ਅਹਿਮਦ ਚਿਕਲਾ, ਸਾਹਿਲ ਫਾਰੂਕ ਗੋਜਰੀ ਤੇ ਨਸੀਰ ਅਹਿਮਦ ਮੀਰ ਸ਼ਾਮਲ ਹਨ। 

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੋਡਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਫੌਜ ਨੇ ਹਮਲੇ ਦੌਰਾਨ ਹਿਜ਼ਬੁਲ ਮੁਜਾਹਿਦੀਨ ਦੇ ਇਕ ਚੋਟੀ ਦੇ ਅੱਤਵਾਦੀ ਨੂੰ ਮਾਰ ਦਿੱਤਾ ਸੀ। ਦੁਸਰਾ ਸਾਥੀ ਭਜਣ 'ਚ ਸਫਲ ਰਿਹਾ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਨੂੰ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ। ਡੋਡਾ-ਕਿਸ਼ਤਵਾੜ-ਰਾਮਬਣ ਰੇਂਜ ਦੇ ਪੁਲਸ ਡਿਪਟੀ ਇੰਸਪੈਕਟਰ ਜਨਰਲ ਸੁਜੀਤ ਕੁਮਾਰ ਨੇ ਦੱਸਿਆ ਸੀ ਕਿ ਹਮਲੇ 'ਚ ਹਿਜ਼ਬੁਲ ਮੁਜਾਹਿਦੀਨ ਦਾ ਮੈਂਬਰ ਹਾਰੂਨ ਵਾਨੀ ਮਾਰਿਆ ਗਿਆ, ਜੋ ਕਿ ਏ ++ ਸ਼੍ਰੇਣੀ ਦਾ ਅੱਤਵਾਦੀ ਸੀ। ਉਹ ਜ਼ਿਲ੍ਹੇ ਦੇ ਗੱਟਾ ਇਲਾਕੇ ਦਾ ਰਹਿਣ ਵਾਲਾ ਸੀ। ਉਨ੍ਹਾਂ ਨੇ ਕਿਹਾ ਕਿ ਦੁਸਰਾ ਅੱਤਵਾਦੀ ਬਰਫੀਲੇ ਇਲਾਕੇ ਵੱਲ ਭਜਣ 'ਚ ਕਾਮਯਾਬ ਹੋ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਇਨ੍ਹਾਂ ਅੱਤਵਾਦੀਆਂ ਤੋਂ ਇਕ ਏ.ਕੇ. 47, ਤਿੰਨ ਮੈਗਜ਼ੀਨ, 73 ਕਾਰਤੂਸ, ਇਕ ਚੀਨੀ ਗ੍ਰਨੇਡ ਤੇ ਇਕ ਰੇਡੀਓ ਬਰਾਮਦ ਹੋਇਆ ਹੈ।


KamalJeet Singh

Content Editor

Related News