ਮਹਿਲਾ ਸੁਰੱਖਿਆ ''ਤੇ RSS ਮੁਖੀ ਨੇ ਦਿੱਤਾ ਵੱਡਾ ਬਿਆਨ

12/1/2019 8:28:22 PM

ਨਵੀਂ ਦਿੱਲੀ (ਏਜੰਸੀ)- ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਮਹਿਲਾ ਹਿੰਸਾ 'ਤੇ ਵੱਡਾ ਬਿਆਨ ਦਿੱਤਾ ਹੈ। ਐਤਵਾਰ ਨੂੰ ਰਾਜਧਾਨੀ ਨਵੀਂ ਦਿੱਲੀ ਵਿਚ ਇਕ ਪ੍ਰੋਗਰਾਮ ਵਿਚ ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸਾਡੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ, ਕੰਪਲੈਕਸ ਵਿਚ, ਪਰਿਵਾਰ ਵਿਚ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ ਬਣਾ ਚੁੱਕੀ ਹੈ ਪਰ ਕਾਨੂੰਨ ਦਾ ਪਾਲਨ ਠੀਕ ਤਰੀਕੇ ਨਾਲ ਹੋਵੇ। ਸ਼ਾਸਨ-ਪ੍ਰਸ਼ਾਸਨ ਦੀ ਢਿੱਲ ਮੱਠ ਠੀਕ ਨਹੀਂ ਹੈ ਪਰ ਸ਼ਾਸਨ-ਪ੍ਰਸ਼ਾਸਨ ਭਰੋਸੇ ਸਭ ਕੁਝ ਨਹੀਂ ਛੱਡ ਦੇਣਾ ਚਾਹੀਦਾ ਕਿਉਂਕਿ ਇਹ ਜੋ ਅਪਰਾਧ ਕਰਨ ਵਾਲੇ ਹਨ, ਉਨ੍ਹਾਂ ਦੀਆਂ ਵੀ ਮਾਤਾਵਾਂ-ਭੈਣਾਂ ਹਨ, ਇਸ ਲਈ ਤਾਂ ਉਨ੍ਹਾਂ ਦੀ ਹੋਂਦ ਹੈ। ਉਨ੍ਹਾਂ ਨੂੰ ਕਿਸੇ ਨੇ ਸਿਖਾਇਆ ਨਹੀਂ?

ਸੰਘ ਮੁਖੀ ਨੇ ਕਿਹਾ ਕਿ ਔਰਤਾਂ ਵੱਲ ਦੇਖਣ ਵਾਲੀ ਨਜ਼ਰ ਸਾਫ ਸੁੱਥਰੀ ਹੋਣੀ ਚਾਹੀਦੀ ਹੈ, ਨੀਅਤ ਵਿਚ ਸਵੱਛਤਾ ਹੋਣੀ ਚਾਹੀਦੀ ਹੈ, ਇਹੀ ਇਨ੍ਹਾਂ ਸਭ ਹੋ ਰਹੀਆਂ ਘਟਨਾਵਾਂ ਨੂੰ ਰੋਕੇਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਇਹ ਅਪੀਲ ਉਸ ਸਮੇਂ ਆਈ, ਜਿਸ ਵੇਲੇ ਪੂਰਾ ਦੇਸ਼ ਹੈਦਰਾਬਾਦ 'ਚ ਇਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਫਿਰ ਕਤਲ ਕਰਨ ਤੋਂ ਬਾਅਦ ਗੁੱਸੇ ਵਿਚ ਹਨ।


Sunny Mehra

Edited By Sunny Mehra