ਹੋਸਟਲ ''ਚ ਵਿਦਿਆਰਥੀ ਦੇ ਕਤਲ ਮਾਮਲੇ ''ਚ ਹੋਇਆ ਵੱਡਾ ਖ਼ੁਲਾਸਾ

Friday, Sep 27, 2024 - 01:10 PM (IST)

ਹੋਸਟਲ ''ਚ ਵਿਦਿਆਰਥੀ ਦੇ ਕਤਲ ਮਾਮਲੇ ''ਚ ਹੋਇਆ ਵੱਡਾ ਖ਼ੁਲਾਸਾ

ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਕੁਝ ਦਿਨ ਪਹਿਲੇ ਇਕ ਸਕੂਲ ਦੇ ਹੋਸਟਲ 'ਚ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨਾਲ ਸਨਸਨੀ ਫੈਲ ਗਈ ਸੀ। ਬੱਚੇ ਦੇ ਪਰਿਵਾਰ ਦੇ ਲੋਕ ਜਦੋਂ ਸਕੂਲ ਪਹੁੰਚੇ ਤਾਂ ਸਕੂਲ ਸੰਚਾਲਕ ਵਿਦਿਆਰਥੀ ਦੀ ਲਾਸ਼ ਆਪਣੀ ਗੱਡੀ 'ਚ ਲੈ ਕੇ ਦੌੜ ਗਿਆ। ਜਿਸ ਦੇ ਬਾਅਦ ਤੋਂ ਹੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ। ਮਾਮਲੇ 'ਚ ਪੁਲਸ ਨੇ ਸਕੂਲ ਸੰਚਾਲਕ ਸਮੇਤ 5 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਉੱਥੇ ਹੀ ਇਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਸਕੂਲ ਦੀ ਤਰੱਕੀ ਲਈ ਦੂਜੀ ਜਮਾਤ 'ਚ ਪੜ੍ਹਨ ਵਾਲੇ ਬੱਚੇ ਦੀ ਬਲੀ ਦੇਣ ਦੀ ਯੋਜਨਾ ਸੀ ਪਰ ਯੋਜਨਾ ਫ਼ੇਲ ਹੋਣ 'ਤੇ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਸਕੂਲ ਦੇ ਹੋਸਟਲ 'ਚ ਗਲ਼ਾ ਘੁੱਟ ਕੇ ਦੂਜੀ ਜਮਾਤ ਦੇ ਵਿਦਿਆਰਥੀ ਦਾ ਕਤਲ

ਪੁਲਸ ਸੂਤਰਾਂ ਅਨੁਸਾਰ ਬੱਚੇ ਦੀ ਬਲੀ ਸਕੂਲ ਦੇ ਬਾਹਰ ਟਿਊਬਵੈੱਲ 'ਤੇ ਦੇਣੀ ਸੀ ਪਰ ਬੱਚੇ ਨੂੰ ਜਦੋਂ ਸਕੂਲ ਦੇ ਕਮਰੇ ਤੋਂ ਲੈ ਕੇ ਨਿਕਲੇ ਤਾਂ ਉਹ ਜਾਗ ਗਿਆ ਸੀ। ਇਸ ਲਈ 3 ਲੋਕਾਂ ਨੇ ਮਾਸੂਮ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਸੀ। ਦੂਜੀ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਦਾ ਕਤਲ 22 ਸਤੰਬਰ ਨੂੰ ਕੀਤਾ ਗਿਆ ਸੀ। ਦੋਸ਼ੀਆਂ ਨੇ ਪੁੱਛ-ਗਿੱਛ 'ਚ ਦੱਸਿਆ ਕਿ ਬੱਚੇ ਦੀ ਬਲੀ ਦੇਣ ਦੀ ਯੋਜਨਾ ਸੀ ਪਰ ਯੋਜਨਾ ਫ਼ੇਲ ਹੋ ਗਈ, ਜਿਸ ਤੋਂ ਬਾਅਦ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਸ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News