ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਤੋਂ ਵੱਡੀ ਰਾਹਤ, 5 ਦਿਨ ਹੋਰ ਵਧਾਈ ਗਈ ਪੈਰੋਲ
Wednesday, Sep 04, 2024 - 01:43 AM (IST)

ਨੈਸ਼ਨਲ ਡੈਸਕ : ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਇਲਾਜ ਲਈ 5 ਦਿਨ ਦੀ ਹੋਰ ਪੈਰੋਲ ਮਿਲੀ ਹੈ। ਰਾਜਸਥਾਨ ਹਾਈ ਕੋਰਟ ਨੇ ਇਲਾਜ ਲਈ 7 ਦਿਨਾਂ ਦੀ ਪੈਰੋਲ ਦਿੱਤੀ ਸੀ। ਹੁਣ ਪੈਰੋਲ 5 ਦਿਨ ਹੋਰ ਵਧਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਖੋਪਲੀ ਦੇ ਮਾਧੋਬਾਗ ਹਸਪਤਾਲ ਵਿਚ ਆਸਾਰਾਮ ਦਾ ਇਲਾਜ ਚੱਲ ਰਿਹਾ ਹੈ। ਆਸਾਰਾਮ ਦੀ ਪੈਰੋਲ ਵਧਾਉਣ ਦੀ ਪਟੀਸ਼ਨ 'ਤੇ ਹਾਈ ਕੋਰਟ 'ਚ ਸੁਣਵਾਈ ਹੋਈ। ਰਿਪੋਰਟ ਦੇ ਆਧਾਰ 'ਤੇ ਜੱਜ ਨੇ ਪੈਰੋਲ 5 ਦਿਨ ਹੋਰ ਵਧਾਉਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : IC-814 ਸੀਰੀਜ਼ 'ਤੇ ਫਟਕਾਰ ਤੋਂ ਬਾਅਦ Netflix ਦਾ ਵੱਡਾ ਫ਼ੈਸਲਾ, ਹੁਣ ਨਜ਼ਰ ਆਉਣਗੇ ਹਾਈਜੈਕਰਾਂ ਦੇ ਅਸਲੀ ਨਾਂ
ਪਹਿਲੀ ਵਾਰ ਉਸ ਨੂੰ 13 ਅਗਸਤ ਨੂੰ ਇਲਾਜ ਲਈ ਅੰਤਰਿਮ ਪੈਰੋਲ ਦਿੱਤੀ ਗਈ ਸੀ। ਹਾਈ ਕੋਰਟ ਨੇ ਅੰਤਰਿਮ ਪੈਰੋਲ ਦੇ ਹੁਕਮ ਵਿਚ ਆਸਾਰਾਮ 'ਤੇ ਕਈ ਪਾਬੰਦੀਆਂ ਵੀ ਲਗਾਈਆਂ ਹਨ। ਸਹਾਇਕ ਅਤੇ ਡਾਕਟਰ ਤੋਂ ਇਲਾਵਾ ਆਸਾਰਾਮ ਨੂੰ ਕਿਸੇ ਨਾਲ ਵੀ ਮਿਲਣ ਦੀ ਇਜਾਜ਼ਤ ਨਹੀਂ ਹੈ। ਪੈਰੋਲ ਦੀ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਆਸਾਰਾਮ ਨੂੰ ਜੋਧਪੁਰ ਕੇਂਦਰੀ ਜੇਲ੍ਹ ਤੋਂ ਫਲਾਈਟ ਰਾਹੀਂ ਮਹਾਰਾਸ਼ਟਰ ਲਿਜਾਇਆ ਗਿਆ। ਮਾਧਵਬਾਗ ਹਸਪਤਾਲ ਦੇ ਡਾਕਟਰ ਆਸਾਰਾਮ ਦਾ ਇਲਾਜ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਆਪੇ ਬਣੇ ਬਾਬਾ ਆਸਾਰਾਮ ਦਿਲ ਨਾਲ ਜੁੜੀ ਬੀਮਾਰੀ ਤੋਂ ਪੀੜਤ ਹਨ। ਆਸਾਰਾਮ ਦੇ ਨਾਲ ਹਥਿਆਰਬੰਦ ਫ਼ੌਜੀਆਂ ਦੀ ਟੀਮ ਵੀ ਭੇਜੀ ਗਈ ਹੈ।
ਦੋ ਮਾਮਲਿਆਂ 'ਚ ਉਮਰ ਕੈਦ ਦੀ ਕੱਟ ਰਹੇ ਹਨ ਸਜ਼ਾ
ਆਸਾਰਾਮ ਨੂੰ 2018 ਅਤੇ 2023 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦਰਅਸਲ, ਆਸਾਰਾਮ ਜਬਰ-ਜ਼ਨਾਹ ਦੇ 2 ਮਾਮਲਿਆਂ ਵਿਚ ਸਜ਼ਾ ਕੱਟ ਰਿਹਾ ਹੈ, ਜਿਨ੍ਹਾਂ ਵਿੱਚੋਂ ਪਹਿਲਾ ਇਕ ਨਾਬਾਲਗ ਨਾਲ ਜਬਰ-ਜ਼ਨਾਹ ਅਤੇ ਦੂਜਾ ਇਕ ਔਰਤ ਨਾਲ ਜਬਰ-ਜ਼ਨਾਹ ਦਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8