ਮਹਾਰਾਸ਼ਟਰ ''ਚ ਹੋਣ ਜਾ ਰਿਹੈ ਵੱਡਾ ਸਿਆਸੀ ਉਲਟਫ਼ੇਰ, ਡਿੱਗ ਸਕਦੀ ਹੈ ਸ਼ਿੰਦੇ ਸਰਕਾਰ! ਭਾਜਪਾ ਆਗੂ ਨੇ ਕੀਤਾ ਦਾਅਵਾ
Wednesday, Jul 05, 2023 - 08:30 PM (IST)
ਨੈਸ਼ਨਲ ਡੈਸਕ: ਮਹਾਰਾਸ਼ਟਰ 'ਚ ਸਿਆਸੀ ਉਲਟਫੇਰ ਰੁਕਣ ਦਾ ਨਾਂ ਨਹੀਂ ਲੈ ਰਹੇ। ਅਜੀਤ ਪਵਾਰ ਵੱਲੋਂ ਆਪਣੇ ਚਾਚਾ ਸ਼ਰਦ ਪਵਾਰ ਵਿਰੁੱਧ ਬਗਾਵਤ ਕਰਦਿਆਂ ਹੀ ਸੂਬੇ ਦਾ ਸਿਆਸੀ ਮਾਹੌਲ ਬਦਲ ਗਿਆ ਹੈ। ਅਜੀਤ ਪਵਾਰ ਪਹਿਲਾਂ ਭਾਜਪਾ-ਸ਼ਿੰਦੇ ਧੜੇ ਦੀ ਸ਼ਿਵ ਸੈਨਾ ਸਰਕਾਰ 'ਚ ਸ਼ਾਮਲ ਹੁੰਦਿਆਂ ਸਾਰ ਹੀ ਉਪ ਮੁੱਖ ਮੰਤਰੀ ਬਣ ਗਏ। ਇਸ ਦੇ ਨਾਲ ਹੀ ਅਜੀਤ ਪਵਾਰ ਦੇ ਨਾਲ ਆਏ ਵਿਧਾਇਕਾਂ 'ਚੋਂ 9 ਮੰਤਰੀ ਬਣ ਗਏ। ਇਹ ਸਭ ਕੁੱਝ ਏਕਨਾਥ ਸ਼ਿੰਦੇ ਧੜੇ ਦੇ ਸ਼ਿਵ ਸੈਨਾ ਵਿਧਾਇਕਾਂ ਦੀ ਫੁੱਟ ਦਾ ਕਾਰਨ ਬਣਦਾ ਨਜ਼ਰ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਟਵਿਟਰ 'ਤੇ ਫ਼ੈਲੀ SFJ ਮੁਖੀ ਗੁਰਪਤਵੰਤ ਪੰਨੂੰ ਦੀ ਸੜਕ ਹਾਦਸੇ 'ਚ ਮੌਤ ਦੀ ਖ਼ਬਰ
ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਨੇ ਵੀ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਸ਼ਿਵ ਸੈਨਾ ਦੇ ਬਾਗੀ ਊਧਵ ਠਾਕਰੇ ਕੋਲ ਵਾਪਸ ਜਾ ਸਕਦੇ ਹਨ ਕਿਉਂਕਿ ਉਹ ਮੋਦੀ ਦੁਆਰਾ ਉਨ੍ਹਾਂ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਸੇ ਕਰਨ ਤੋਂ ਨਾਰਾਜ਼ ਹਨ। ਸੁਬਰਾਮਣੀਅਮ ਸਵਾਮੀ ਦੇ ਬਿਆਨ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸ਼ਿਵ ਸੈਨਾ ਦੇ ਬਾਗੀ ਊਧਵ ਠਾਕਰੇ ਕੋਲ ਵਾਪਸੀ ਦੇ ਮੂਡ ਵਿਚ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਆਪਣਾ ਪਹਿਲਾ ਮੇਅਰ ਬਣਾਉਣ ਜਾ ਰਹੀ 'ਆਪ', ਇਸ ਸ਼ਹਿਰ ਤੋਂ ਖੁੱਲ੍ਹੇਗਾ ਖ਼ਾਤਾ
ਦਰਅਸਲ, 1 ਜੁਲਾਈ ਨੂੰ ਅਜੀਤ ਪਵਾਰ ਨੇ ਆਪਣੇ ਕੁਝ ਵਿਧਾਇਕਾਂ ਨਾਲ ਐੱਨ.ਸੀ.ਪੀ. ਵਿਰੁੱਧ ਬਗਾਵਤ ਕੀਤੀ ਅਤੇ ਭਾਜਪਾ ਸਰਕਾਰ-ਏਕਨਾਥ ਸ਼ਿੰਦੇ ਧੜੇ ਦੀ ਸ਼ਿਵ ਸੈਨਾ ਨਾਲ ਹੱਥ ਮਿਲਾਇਆ। ਜਿਸ ਤੋਂ ਬਾਅਦ ਏਕਨਾਥ ਸ਼ਿੰਦੇ ਦੀ ਸਰਕਾਰ 'ਚ ਅਜੀਤ ਪਵਾਰ ਰਾਤੋ-ਰਾਤ ਸੂਬੇ ਦੇ ਨਵੇਂ ਉਪ ਮੁੱਖ ਮੰਤਰੀ ਬਣ ਗਏ। ਇਸ ਦੇ ਨਾਲ ਹੀ ਅਜੀਤ ਨਾਲ ਭਾਜਪਾ 'ਚ ਸ਼ਾਮਲ ਹੋਏ 9 ਵਿਧਾਇਕਾਂ ਨੂੰ ਮਤੰਰੀ ਵਜੋਂ ਸਹੁੰ ਚੁਕਾਈ ਗਈ। ਇਸ ਨਾਲ ਸ਼ਿੰਦੇ ਸਰਕਾਰ ਵਿਚ ਮੰਤਰੀ ਬਣਨ ਦੇ ਚਾਹਵਾਨ ਵਿਧਾਇਕਾਂ ਦਾ ਸੁਪਨਾ ਟੁੱਟ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8