Paytm Fastag ਉਪਭੋਗਤਾਵਾਂ ਲਈ ਵੱਡੀ ਖ਼ਬਰ, NHAI ਨੇ ਜਾਰੀ ਕੀਤੀ 39 ਬੈਂਕਾਂ ਦੀ ਨਵੀਂ ਸੂਚੀ
Wednesday, Mar 13, 2024 - 12:26 PM (IST)
ਬਿਜ਼ਨੈੱਸ ਡੈਸਕ : ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਫਾਸਟੈਗ ਜਾਰੀ ਕਰਨ ਵਾਲੇ ਬੈਂਕਾਂ ਦੀ ਸੋਧੀ ਹੋਈ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਹੁਣ 39 ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) ਨੂੰ ਸ਼ਾਮਲ ਕੀਤਾ ਗਿਆ ਹੈ। NHAI ਨੇ ਫਰਵਰੀ 'ਚ 32 ਬੈਂਕਾਂ ਦੀ ਸੂਚੀ ਜਾਰੀ ਕੀਤੀ ਸੀ। ਸੰਸ਼ੋਧਿਤ ਸੂਚੀ ਵਿੱਚ ਪੇਟੀਐੱਮ ਪੇਮੈਂਟਸ ਬੈਂਕ (ਪੀਪੀਬੀਐੱਲ) ਦਾ ਨਾਮ ਸ਼ਾਮਲ ਨਹੀਂ ਹੈ, ਕਿਉਂਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੇਟੀਐੱਮ ਪੇਮੈਂਟਸ ਬੈਂਕ ਨੂੰ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਕਈ ਬੇਨਿਯਮੀਆਂ ਕਾਰਨ 15 ਮਾਰਚ ਤੋਂ ਬਾਅਦ ਸਾਰੀਆਂ ਬੈਂਕਿੰਗ ਗਤੀਵਿਧੀਆਂ ਬੰਦ ਕਰਨ ਦਾ ਆਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
39 ਬੈਕਾਂ ਦੇ ਨਾਮ
NHAI ਦੀ ਸੰਸ਼ੋਧਿਤ ਸੂਚੀ ਵਿੱਚ ਸਿਰਫ਼ 39 ਬੈਂਕਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ, ਜਿੱਥੋਂ ਫਾਸਟੈਗ ਲਿਆ ਜਾ ਸਕਦਾ ਹੈ। ਇਸ ਸੂਚੀ ਵਿੱਚ ਅਧਿਕਾਰਤ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
15 ਮਾਰਚ ਤੱਕ ਕਰ ਸਕਦੇ ਹੋ ਇਸ ਦੀ ਵਰਤੋਂ
ਅਜਿਹੇ 'ਚ ਜੇਕਰ ਤੁਹਾਡੇ ਕੋਲ ਪੇਟੀਐੱਮ ਦਾ ਫਾਸਟੈਗ ਹੈ ਤਾਂ ਤੁਸੀਂ 15 ਮਾਰਚ ਤੱਕ ਇਸ ਦੀ ਵਰਤੋਂ ਕਰ ਸਕੋਗੇ ਪਰ ਇਸ ਦਿਨ ਤੋਂ ਬਾਅਦ ਜੇਕਰ ਬੈਲੇਂਸ ਖ਼ਤਮ ਹੋ ਜਾਂਦਾ ਹੈ ਤਾਂ ਤੁਹਾਨੂੰ ਨਵਾਂ ਫਾਸਟੈਗ ਲੈਣਾ ਹੋਵੇਗਾ। ਕਿਉਂਕਿ, ਇਸ ਦਿਨ ਤੋਂ ਬਾਅਦ ਤੁਸੀਂ ਇਸ ਨੂੰ ਟਾਪ-ਅੱਪ ਨਹੀਂ ਕਰ ਸਕੋਗੇ। ਨਿਯਮਾਂ ਮੁਤਾਬਕ ਜੇਕਰ ਫਾਸਟੈਗ ਰਾਹੀਂ ਭੁਗਤਾਨ ਨਹੀਂ ਕੀਤਾ ਜਾਂਦਾ, ਤਾਂ ਡਬਲ ਟੋਲ ਦੇਣਾ ਪੈਂਦਾ ਹੈ। ਨਵੀਂ ਸੂਚੀ ਵਿੱਚ ਦੇਸ਼ ਦੇ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ, ਐਕਸਿਸ ਬੈਂਕ ਐੱਚਡੀਐੱਫਸੀ ਬੈਂਕ, ਆਈਸੀਆਈਸੀਆਈ ਬੈਂਕ, ਪੰਜਾਬ ਨੈਸ਼ਨਲ ਬੈਂਕ ਸ਼ਾਮਲ ਹਨ। 31 ਜਨਵਰੀ ਨੂੰ ਆਰਬੀਆਈ ਨੇ ਆਪਣੇ ਆਦੇਸ਼ ਵਿੱਚ ਪੀਪੀਬੀਐੱਲ ਨੂੰ 29 ਫਰਵਰੀ ਤੱਕ ਸਾਰੀਆਂ ਬੈਂਕਿੰਗ ਸੇਵਾਵਾਂ ਬੰਦ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ 15 ਮਾਰਚ ਤੱਕ ਸੋਧਿਆ ਗਿਆ ਸੀ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
PhonePe ਤੋਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਨਵਾਂ ਫਾਸਟੈਗ
. PhonePe ਖੋਲ੍ਹੋ ਅਤੇ ਇੱਥੇ Buy Fastag 'ਤੇ ਟੈਪ ਕਰੋ।
. ਆਪਣਾ ਪੈਨ, ਵਾਹਨ ਰਜਿਸਟ੍ਰੇਸ਼ਨ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰੋ ਅਤੇ ਕੰਟੀਨਿਊ 'ਤੇ ਕਲਿੱਕ ਕਰੋ।
. ਅਗਲੇ ਪੰਨੇ ਵਿੱਚ ਵਾਹਨ ਰਜਿਸਟ੍ਰੇਸ਼ਨ ਨੰਬਰ ਅਤੇ ਮਾਡਲ ਨੰਬਰ ਦਰਜ ਕਰੋ ਅਤੇ ਕੰਟੀਨਿਊ 'ਤੇ ਟੈਪ ਕਰੋ।
. ਆਪਣਾ ਡਿਲੀਵਰੀ ਪਤਾ ਦਾਖਲ ਕਰੋ ਅਤੇ ਕੰਟੀਨਿਊ 'ਤੇ ਟੈਪ ਕਰੋ।
. ਇਸ ਤੋਂ ਬਾਅਦ ਤੁਹਾਨੂੰ ਭੁਗਤਾਨ ਕਰਨਾ ਹੋਵੇਗਾ।
. ਫਾਸਟੈਗ ਨੂੰ ਆਫਲਾਈਨ ਵੀ ਲਿਆ ਜਾ ਸਕਦਾ ਹੈ
. ਇਸ ਤੋਂ ਇਲਾਵਾ ਤੁਸੀਂ ਬੈਂਕ ਜਾਂ ਫਾਸਟੈਗ ਡਿਸਟ੍ਰੀਬਿਊਟਰ ਰਾਹੀਂ ਵੀ ਫਾਸਟੈਗ ਲੈ ਸਕਦੇ ਹੋ। ਤੁਸੀਂ ਉੱਥੇ ਜਾ ਕੇ ਜ਼ਰੂਰੀ ਦਸਤਾਵੇਜ਼ ਦੇ ਕੇ ਅਤੇ ਨਿਰਧਾਰਤ ਫੀਸ ਦਾ ਭੁਗਤਾਨ ਕਰਕੇ ਫਾਸਟੈਗ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8