ਇੰਡੀਗੋ ਦੇ ਯਾਤਰੀਆਂ ਲਈ ਵੱਡੀ ਖ਼ਬਰ: ਦਿੱਲੀ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਜਾਣੋ ਵਜ੍ਹਾ
Wednesday, Sep 06, 2023 - 02:49 PM (IST)
ਨਵੀਂ ਦਿੱਲੀ - ਏਅਰਲਾਈਨ ਇੰਡੀਗੋ ਨੇ ਆਪਣੇ ਯਾਤਰੀਆਂ ਨੂੰ ਬੀਤੇ ਦਿਨ ਹੋ ਰਹੇ ਜੀ-20 ਸੰਮੇਲਨ ਦੇ ਮੱਦੇਨਜ਼ਰ ਦਿੱਲੀ ਹਵਾਈ ਅੱਡੇ 'ਤੇ ਆਪਣੀਆਂ ਉਡਾਣਾਂ ਰੱਦ ਕਰ ਦੇਣ ਦੇ ਬਾਰੇ ਸੂਚਿਤ ਕਰ ਦਿੱਤਾ ਹੈ। ਇਸ ਸਬੰਧ ਵਿੱਚ ਇੰਡੀਗੋ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ 'ਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਵਿੱਚ ਹੋਣ ਵਾਲੇ G20 ਸੰਮੇਲਨ 2023 ਦੇ ਮੱਦੇਨਜ਼ਰ, ਇੰਡੀਗੋ 8 ਤੋਂ 11 ਸਤੰਬਰ 2023 ਦਰਮਿਆਨ ਦਿੱਲੀ ਤੋਂ ਹਵਾਈ ਉਡਾਣ ਭਰਨ ਵਾਲੇ ਸਾਰੇ ਯਾਤਰੀਆਂ ਲਈ ਇੱਕ ਵਾਰ ਦੀ ਛੋਟ ਪੇਸ਼ਕਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਫਲਿੱਪਕਾਰਟ
ਕੰਪਨੀ ਨੇ ਕਿਹਾ ਕਿ, ''ਯਾਤਰੀਆਂ ਨੂੰ ਰਿਫੰਡ ਲੈਣ ਦੇ ਨਾਲ-ਨਾਲ ਫਲਾਈਟਾਂ ਨੂੰ ਰੀ-ਸ਼ਡਿਊਲ ਜਾਂ ਰੱਦ ਕਰਨ ਦਾ ਵਿਕਲਪ ਦਿੱਤਾ ਜਾ ਰਿਹਾ ਹੈ। ਯਾਤਰੀਆਂ ਨੂੰ ਫਲਾਈਟ ਕੈਂਸਲ ਹੋਣ ਅਤੇ ਸਮਾਂ ਸਾਰਨੀ ਵਿੱਚ ਹੋਏ ਬਦਲਾਅ ਦੇ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਮਾਗਮ ਕਾਰਨ ਦਿੱਲੀ ਹਵਾਈ ਅੱਡੇ 'ਤੇ ਕਿੰਨੀਆਂ ਉਡਾਣਾਂ ਪ੍ਰਭਾਵਿਚ ਹੋਈਆਂ ਹਨ, ਦੀ ਗਿਣਤੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ
ਦਿੱਲੀ 'ਚ ਭਲਕੇ ਹੋ ਰਹੀ ਜੀ-20 ਕਾਨਫਰੰਸ ਦੀ ਸਾਰੀ ਤਿਆਰੀ ਹੋ ਚੁੱਕੀ ਹੈ। ਦਿੱਲੀ ਵਿੱਚ ਜਿੱਥੇ ਇਹ ਕਾਨਫਰੰਸ ਹੋਣੀ ਹੈ ਅਤੇ ਜਿਨ੍ਹਾਂ ਥਾਵਾਂ ’ਤੇ ਵੀਆਈਪੀ ਮੂਵਮੈਂਟ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਇਲਾਕਿਆਂ ਨੂੰ ਜੀ-20 ਦੇ ਰੰਗ ਵਿੱਚ ਰੰਗਣ ਦਾ ਕੰਮ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ 25 ਤੋਂ ਵੱਧ ਦੁਨੀਆ ਦੇ ਪ੍ਰਮੁੱਖ ਨੇਤਾ ਆਪਣੇ ਪ੍ਰਤੀਨਿਧੀਆਂ ਨਾਲ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : Jet Airways ਦੇ ਨਰੇਸ਼ ਗੋਇਲ ਨੇ ਖ਼ੁਦ ਲਿਖੀ ਆਪਣੀ ਬਰਬਾਦੀ ਦੀ ਕਹਾਣੀ, ਜਾਣੋ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8