ਸਰਕਾਰੀ ਅਧਿਆਪਕਾਂ ਲਈ ਪ੍ਰਸ਼ਾਸਨ ਦਾ ਇਕ ਹੋਰ ਵੱਡਾ ਹੁਕਮ ; ਹੁਣ ਈ-ਅਟੈਂਡੈਂਸ ਦੇ ਨਾਲ-ਨਾਲ...
Tuesday, Jul 01, 2025 - 04:21 PM (IST)

ਨੈਸ਼ਨਲ ਡੈਸਕ- ਤ੍ਰਿਪੁਰਾ ਸਰਕਾਰ ਨੇ ਸੂਬੇ ਭਰ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਵੱਡਾ ਕਦਮ ਚੁੱਕਦੇ ਹੋਏ ਉਨ੍ਹਾਂ ਨੂੰ ਸਕੂਲ ਪਹੁੰਚਣ ਤੋਂ ਬਾਅਦ ਆਪਣੀ ਲੋਕੇਸ਼ਨ ਸ਼ੇਅਰ ਕਰਨ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰ-ਪੂਰਬੀ ਸੂਬੇ ਦੇ 4,912 ਸਕੂਲਾਂ ਵਿੱਚ ਪੜ੍ਹਾਉਂਦੇ ਲਗਭਗ 25,000 ਅਧਿਆਪਕਾਂ ਨੂੰ ਸਕੂਲ 'ਚ ਦਾਖ਼ਲ ਹੁੰਦੇ ਸਾਰ ਹੀ ਈ-ਅਟੈਂਡੈਂਸ ਦੇ ਨਾਲ-ਨਾਲ 'ਲੋਕੇਸ਼ਨ' ਸ਼ੇਅਰ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਸਰਕਾਰ ਨੇ ਅਧਿਆਪਕਾਂ ਲਈ ਈ-ਹਾਜ਼ਰੀ ਸ਼ੁਰੂ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਅਧਿਆਪਕਾਂ ਨੂੰ ਈ-ਅਟੈਂਡੈਂਸ ਦੇ ਨਾਲ-ਨਾਲ ਆਪਣੀ ਲੋਕੇਸ਼ਨ ਸਾਂਝੀ ਕਰਨ ਲਈ ਕਿਹਾ ਹੈ। ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਹੋਏ ਉਨਾਕੋਟੀ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਸ਼ਾਂਤ ਕਿੱਲਿਕਦਾਰ ਨੇ ਦੱਸਿਆ, "ਸਾਰੇ ਸਰਕਾਰੀ ਸਕੂਲਾਂ ਵਿੱਚ ਈ-ਹਾਜ਼ਰੀ ਦੇ ਨਾਲ-ਨਾਲ ਲੋਕੇਸ਼ਨ ਸ਼ੇਅਰ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਾਂ ਸਕੂਲਾਂ ਵਿੱਚ ਸਿਰਫ਼ ਈ-ਹਾਜ਼ਰੀ ਪ੍ਰਣਾਲੀ ਲਾਗੂ ਸੀ। ਪਰ ਹੁਣ ਇਸ ਵਿੱਚ ਇੱਕ ਹੋਰ ਕਦਮ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਹਵਾਈ ਯਾਤਰੀ ਦੇਣ ਧਿਆਨ ! ਜਾਰੀ ਹੋ ਗਈ ਐਡਵਾਈਜ਼ਰੀ, ਏਅਰਪੋਰਟ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਉਨ੍ਹਾਂ ਦੇ ਅਨੁਸਾਰ ਅਧਿਆਪਕ ਨੂੰ ਸਕੂਲ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਹੀ ਡਿਜੀਟਲ ਡਿਵਾਈਸ 'ਤੇ "ਸ਼ੇਅਰ ਲੋਕੇਸ਼ਨ" ਵਿਕਲਪ 'ਤੇ ਕਲਿਕ ਕਰਨਾ ਪੈਂਦਾ ਹੈ। ਸਕੂਲ ਦੇ ਬਾਹਰੋਂ ਇਹ ਆਪਸ਼ਨ ਕੰਮ ਨਹੀਂ ਕਰੇਗਾ। ਵਿਭਾਗ ਦੇ ਸੰਯੁਕਤ ਨਿਰਦੇਸ਼ਕ ਕਿੱਲਿਕਦਾਰ ਨੇ ਕਿਹਾ, "ਇੱਕ ਵਾਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਕੂਲ ਦੇ ਹੈੱਡਮਾਸਟਰ ਜਾਂ ਹੈੱਡਮਿਸਟ੍ਰੈਸ ਇੱਕ ਡਿਜੀਟਲ ਪਲੇਟਫਾਰਮ 'ਤੇ ਸਕੂਲ ਦੇ ਅਧਿਆਪਕਾਂ ਦੀ ਹਾਜ਼ਰੀ ਅਪਲੋਡ ਕਰਨਗੇ। ਇੱਕ ਵਾਰ ਇਹ ਹੋ ਜਾਣ ਤੋਂ ਬਾਅਦ, ਸੂਬੇ ਭਰ ਦੇ ਅਧਿਆਪਕਾਂ ਦੀ ਲੋਕੇਸ਼ਨ ਸਮੇਤ ਪੂਰੀ ਈ-ਅਟੈਂਡੈਂਸ ਮੁੱਖ ਮੰਤਰੀ ਤੋਂ ਲੈ ਕੇ ਸਕੱਤਰ ਅਤੇ ਨਿਰਦੇਸ਼ਕ ਤੱਕ ਰੀਅਲ ਟਾਈਮ ਡੇਟਾ ਦੇ ਆਧਾਰ 'ਤੇ ਉਪਲਬਧ ਹੋਵੇਗੀ।"
ਇਹ ਵੀ ਪੜ੍ਹੋ- ਵੱਡੀ ਖ਼ਬਰ ; BJP ਨੇ ਨਵੇਂ ਸੂਬਾ ਪ੍ਰਧਾਨ ਦਾ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e