ਸ਼ਰਾਬ ਪੀ ਕੇ ਘਰਵਾਲੀ ਨੂੰ ਲੈਣ ਆਇਆ ਜਵਾਈ, ਕੀਤਾ ਇਨਕਾਰ ਤਾਂ ਵੱਢ''ਤੇ ਸੱਸ-ਸਹੁਰਾ
Thursday, Jul 03, 2025 - 11:46 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇਕ ਰੂਹ ਕੰਬਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵਿਅਕਤੀ ਨੇ ਆਪਣੇ ਸੱਸ ਤੇ ਸਹੁਰੇ ਦਾ ਘਰ 'ਚ ਵੜ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਕਤਲ ਦੀ ਵਜ੍ਹਾ ਇਹ ਰਹੀ ਕਿ ਉਸ ਦੀ ਪਤਨੀ ਨੇ ਉਸ ਨਾਲ ਸਹੁਰੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਮਗਰੋਂ ਨੌਜਵਾਨ ਨੇ ਗੁੱਸੇ 'ਚ ਆ ਕੇ ਆਪਣੀ ਸੱਸ ਤੇ ਸਹੁਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਉਕਤ ਵਾਰਦਾਤ ਬੀਤੀ ਰਾਤ ਕਰੀਬ 9 ਵਜੇ ਆਲਮਬਾਗ਼ ਅਧੀਨ ਪੈਂਦੇ ਵਿਜੈ ਖੇੜਾ ਇਲਾਕੇ 'ਚ ਵਾਪਰੀ, ਜਦੋਂ ਮੁਲਜ਼ਮ ਜਗਦੀਪ ਸਿੰਘ ਆਪਣੀ ਪਤਨੀ ਨੂੰ ਲੈਣ ਆਪਣੇ ਸਹੁਰੇ ਘਰ ਆਇਆ ਸੀ, ਜੋ ਕਿ ਅਪ੍ਰੈਲ ਮਹੀਨੇ ਤੋਂ ਆਪਣੇ ਪੇਕੇ ਘਰ ਆਈ ਹੋਈ ਸੀ।
ਇਹ ਵੀ ਪੜ੍ਹੋ- ਸਰਕਾਰੀ ਅਧਿਆਪਕਾਂ ਲਈ ਪ੍ਰਸ਼ਾਸਨ ਦਾ ਇਕ ਹੋਰ ਵੱਡਾ ਹੁਕਮ ; ਹੁਣ ਈ-ਅਟੈਂਡੈਂਸ ਦੇ ਨਾਲ-ਨਾਲ...
ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਜਗਦੀਪ ਨਸ਼ੇ 'ਚ ਧੁੱਤ ਸੀ ਤੇ ਉਹ ਆਪਣੇ ਨਾਲ ਕੁਝ ਹਥਿਆਰ ਵੀ ਲੈ ਕੇ ਆਇਆ ਸੀ। ਜਾਣ ਬਾਰੇ ਪੁੱਛਣ 'ਤੇ ਜਦੋਂ ਉਸ ਦੀ ਪਤਨੀ ਪੂਨਮ ਨੇ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ 'ਚ ਆਏ ਜਗਦੀਪ ਨੇ ਰਿਟਾਇਰਡ ਕਮਾਂਡੋ ਟ੍ਰੇਨਰ ਆਪਣੇ ਸਹੁਰੇ ਅਨੰਤਰਾਮ (80) ਤੇ ਸੱਸ ਆਸ਼ਾ ਦੇਵੀ (75) 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਚੀਕ-ਚਿਹਾੜਾ ਸੁਣਨ ਮਗਰੋਂ ਗੁਆਂਢ 'ਚ ਰਹਿੰਦੇ ਲੋਕਾਂ ਨੇ ਮੁਲਜ਼ਮ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਤੇ ਪੁਲਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਅਸ਼ੀਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਜਾਣਕਾਰੀ ਮਿਲਦਿਆਂ ਹੀ ਦੋਵਾਂ ਜ਼ਖ਼ਮੀਆਂ ਨੂੰ ਲਥ-ਪਥ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸਵੇਰੇ-ਸਵੇਰੇ 'ਡਬਲ ਮਰਡਰ' ਨਾਲ ਕੰਬ ਗਿਆ ਪੂਰਾ ਇਲਾਕਾ ! ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e