ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ, ਮੋਦੀ ਸਰਕਾਰ ਨੇ ਦਿੱਤਾ ਦਿਵਾਲੀ ਤੋਹਫਾ
Friday, Oct 30, 2020 - 06:33 PM (IST)
ਨਵੀਂ ਦਿੱਲੀ - 7th Pay Commission ਦੇ ਤਹਿਤ ਹਾਲ ਹੀ 'ਚ ਕੇਂਦਰ ਸਰਕਾਰ ਨੇ 30 ਲੱਖ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ 3737 ਕਰੋੜ ਰੁਪਏ ਦੇ ਦਿਵਾਲੀ ਬੋਨਸ ਦਾ ਐਲਾਨ ਕੀਤਾ। ਸਰਕਾਰ ਨੇ ਲੰਬੇ ਸਮੇਂ ਤੋਂ ਸੈਲਰੀ ਵਾਧੇ ਦਾ ਇੰਤਜ਼ਾਰ ਕਰ ਰਹੇ ਲੱਖਾਂ ਕੇਂਦਰੀ ਕਰਮਚਾਰੀਆਂ ਲਈ ਦਿਵਾਲੀ ਬੋਨਸ ਦੇ ਨਾਲ-ਨਾਲ ਐੱਲ.ਟੀ.ਸੀ. ਕੈਸ਼ ਵਾਊਚਰ ਦੇ ਨਾਲ-ਨਾਲ ਫੈਸਟਿਵਲ ਐਡਵਾਂਸ ਦਾ ਐਲਾਨ ਕੀਤਾ। ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦੇ ਨਾਲ-ਨਾਲ ਹੁਣ ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ, ਨਾਨ ਸੈਂਟਰਲ ਗਵਰਮੈਂਟ ਕਰਮਚਾਰੀਆਂ ਲਈ ਵੀ ਵੱਡੇ ਤੋਹਫੇ ਦਾ ਐਲਾਨ ਕੀਤਾ ਹੈ।
ਹੁਣ ਪ੍ਰਾਇਵੇਟ ਸੈਕਟਰ ਦੇ ਕਰਮਚਾਰੀਆਂ ਨੂੰ ਮਿਲੇਗਾ ਲਾਭ
ਕੇਂਦਰੀ ਕਰਮਚਾਰੀਆਂ ਦੀ ਹੁਣ ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਐੱਲ.ਟੀ.ਸੀ. ਕੈਸ਼ ਵਾਊਚਰ ਸਕੀਮ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਨਿੱਜੀ ਸੈਕਟਰ ਦੇ ਕਰਮਚਾਰੀਆਂ ਨੂੰ ਵੀ ਜਾਇਜ਼ ਐੱਲ.ਟੀ.ਸੀ. 'ਚ ਇਨਕਮ ਟੈਕਸ 'ਚ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਰਮਚਾਰੀਆਂ ਨੂੰ 4 ਸਾਲ 'ਚ ਦੋ ਵਾਰ LTC ਦੀ ਸਹੂਲਤ ਮਿਲਦੀ ਹੈ। ਨਿੱਜੀ ਸੈਕਟਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ 4 ਸਾਲ 'ਚ 2 ਵਾਰ ਐੱਲ.ਟੀ.ਸੀ. ਦੀ ਸਹੂਲਤ ਦਾ ਲਾਭ ਮਿਲੇਗਾ। ਜੇਕਰ ਤੁਸੀਂ LTC ਦਾ ਲਾਭ ਨਹੀਂ ਲੈਂਦੇ ਹੋ ਤਾਂ ਕੰਪਨੀ ਟੈਕਸ ਕਟੌਤੀ ਤੋਂ ਬਾਅਦ ਬਕਾਇਆ ਦੇਣ ਦਾ ਕੰਮ ਕਰਦੀ ਹੈ ।