ਉਨਾਵ ਗੈਂਗਰੇਪ : ਹਸਪਤਾਲ ''ਚ ਦਾਖਲ ਪੀੜਤਾ ਬਾਰੇ ਮੈਡੀਕਲ ਸੁਪਰਡੈਂਟ ਨੇ ਕੀਤਾ ਵੱਡਾ ਖੁਲਾਸਾ

12/06/2019 11:48:06 PM

ਨਵੀਂ ਦਿੱਲੀ — ਉਨਾਵ ਗੈਂਗਰੇਪ ਪੀੜਤਾ ਨੂੰ ਬੂਰੀ ਤਰ੍ਹਾਂ ਨਾਲ ਸਾੜਿਆ ਗਿਆ ਹੈ। ਉੱਪਰ ਤੋਂ ਲੈ ਕੇ ਹੇਠਾਂ ਤਕ ਪੀੜਤਾ ਦਾ ਸਾਰਾ ਸ਼ਰੀਰ ਸੜਿਆ ਹੋਇਆ ਹੈ। ਉਸ ਨੂੰ ਸ਼ਾਇਦ ਪੈਟਰੋਲ ਨਾਲ ਸਾੜਿਆ ਗਿਆ ਹੈ ਪਰ ਸੱਚ ਬੋਲਾਂ ਤਾਂ ਉਸ ਦੀ ਅਜਿਹੀ ਹਾਲਤ ਹੈ ਕਿ ਉਸ ਦੀ ਪਛਾਣ ਕਰਨਾ ਕਾਫੀ ਮੁਸ਼ਕਿਲ ਹੈ। ਸਾਡੇ ਕੋਲ ਆਉਣ ਤੋਂ ਬਾਅਦ ਤਾਂ ਸ਼ੁਰੂਆਤ 'ਚ ਉਹ ਬੋਲ ਵੀ ਰਹੀ ਸੀ ਪਰ ਬਾਅਦ 'ਚ ਗੱਲਬਾਤ ਦਾ ਸਿਲਸਿਲਾ ਬੰਦ ਹੈ। ਸ਼ਾਇਦ ਸਾਹ ਅਤੇ ਖਾਣੇ ਵਾਲੀ ਨਾੜੀ 'ਚ ਸੋਜ ਪੈ ਗਈ ਹੈ। ਕੁਝ ਨਿਗਲ ਸਕੇ ਅਜਿਹੀ ਹਾਲਤ 'ਚ ਉਹ ਨਹੀਂ ਹੈ। ਹੁਣ ਤਾਂ ਹੋਸ਼ 'ਚ ਵੀ ਨਹੀਂ ਹੈ। ਕਿਸੇ ਦੇ ਵੀ 90 ਫੀਸਦੀ ਤਕ ਸੜ੍ਹ ਜਾਣ ਦੀ ਗੱਲ ਤਾਂ ਤੁਸੀਂ ਸਮਝ ਹੀ ਸਕਦੇ ਹੋ। ਇਹ ਕਹਿਣਾ ਹੈ ਸਫਦਰਗੰਜ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੁਨੀਲ ਗੁਪਤਾ ਦਾ।

ਡਾਟਕਰ ਦਾ ਕਹਿਣਾ ਹੈ ਕਿ 90 ਫੀਸਦੀ ਸੜਨ ਦੇ ਬਾਵਜੂਦ ਪੀੜਤ ਦੇ ਦਿਲ, ਦਿਮਾਗ ਸਣੇ ਕੁਝ ਆਰਗਨ ਕੰਮ ਕਰ ਰਹੇ ਹਨ। 4 ਰੇਜੀਡੈਂਟ ਡਾਕਟਰ ਹਰ ਵਕਤ ਪੀੜਤਾ ਦੀ ਦੇਖਭਾਲ ਕਰਨ 'ਚ ਲੱਗੇ ਹੋਏ ਹਨ। ਡਾਕਟਰ ਸੁਨੀਲ ਗੁਪਤਾ ਨੇ ਕਿਹਾ, 'ਇਥੇ ਤਕ ਕਿ ਐੱਚ.ਓ.ਡੀ. ਡਾਕਟਰ ਸ਼ਲਭ ਵੀ ਲਗਾਤਾਰ ਨਿਗਰਾਨੀ ਰੱਖ ਰਹੇ ਹਨ। ਘਟਨਾ ਤੋਂ ਬਾਅਦ ਸ਼ੁਰੂਆਤ ਦੇ ਇਨ੍ਹਾਂ ਘੰਟਿਆਂ 'ਚ ਹਾਲਤ 'ਚ ਉਤਾਰ ਚੜ੍ਹਾਅ ਲੱਗਾ ਰਹਿੰਦਾ ਹੈ। ਸਹੀ ਮਾਇਨੇ 'ਚ ਤਾਂ 48 ਤੋਂ 72 ਘੰਟਿਆ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਪਰ ਉਸ ਦੇ ਬਚਣ ਦੀ ਉਮੀਦ ਬਹੁਤ ਘੱਟ ਹੈ।'

'ਭੈਣ ਦੀ ਅਜਿਹੀ ਹਾਲਤ ਹੋ ਗਈ ਕਿ ਉਹ ਬੋਲ ਵੀ ਨਹੀਂ ਪਾ ਰਹੀ'
ਸਫਦਰਗੰਜ ਹਸਪਤਾਲ 'ਚ ਦਾਖਲ ਉਨਾਵ ਰੇਪ ਪੀੜਤਾ ਦਾ ਵੱਡਾ ਭਰਾ ਵੀ ਉਸ ਦੇ ਨਾਲ ਹੈ। ਪੁਲਸ ਦੇ ਨਿਗਰਾਨੀ 'ਚ ਭਰਾ ਵੀ ਹਸਪਤਾਲ 'ਚ ਬੈਠ ਕੇ ਭੈਣ ਦੇ ਬਚਣ ਦੀਆਂ ਦੁਆਵਾਂ ਕਰ ਰਿਹਾ ਹੈ। ਗੱਲਬਾਤ ਦੌਰਾਨ ਭਾਈ ਨੇ ਦੱਸਿਆ ਕਿ ਅੱਜ ਮੇਰੀ ਭੈਣ ਦੀ ਹਾਲਤ ਅਜਿਹੀ ਹੈ ਕਿ ਉਹ ਬੋਲ ਵੀ ਨਹੀਂ ਪਾ ਰਹੀ ਹੈ। ਘਟਨਾ ਤੋਂ ਇਕ ਦਿਨ ਪਹਿਲਾਂ ਉਹ ਮੇਰੇ ਗੱਲ੍ਹ ਲੱਗਦੇ ਹੋਏ ਬੋਲੀ ਕਿ ਭਰਾ ਦੋਸ਼ੀਆਂ ਨੂੰ ਛੱਡਣਾ ਨਹੀਂ ਹੈ। ਉਸ ਨੇ ਮੈਨੂੰ ਵੀ ਰਾਏਬਰੇਲੀ ਤਕ ਜਾਣ ਲਈ ਕਿਹਾ ਸੀ ਪਰ ਜਦੋਂ ਮੈਂ ਤਿਆਰ ਹੋ ਕੇ ਆਉਂਦਾ ਉਹ ਇਕੱਲੀ ਹੀ ਨਿਕਲ ਗਈ।


Inder Prajapati

Content Editor

Related News