ਵੱਡਾ ਫੈਸਲਾ: ਹਰਿਆਣਾ ''ਚ 16 ਜੁਲਾਈ ਤੋਂ ਖੁੱਲ੍ਹਣਗੇ ਸਕੂਲ

Saturday, Jul 10, 2021 - 01:59 AM (IST)

ਚੰਡੀਗੜ੍ਹ - ਹਰਿਆਣਾ ਵਿੱਚ 86 ਦਿਨਾਂ ਬਾਅਦ ਬੱਚਿਆਂ ਲਈ ਸਰਕਾਰੀ ਅਤੇ ਨਿੱਜੀ ਸਕੂਲ ਖੁੱਲ੍ਹਣ ਜਾ ਰਹੇ ਹਨ। ਸੂਬਾ ਸਰਕਾਰ ਨੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਇਸ ਮਹੀਨੇ ਤੋਂ ਸਕੂਲ ਬੁਲਾਉਣ ਦਾ ਫ਼ੈਸਲਾ ਲਿਆ ਹੈ। 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚੇ 16 ਜੁਲਾਈ ਅਤੇ 6ਵੀਂ ਤੋਂ 8ਵੀਂ ਦੇ ਵਿਦਿਆਰਥੀ 23 ਜੁਲਾਈ ਤੋਂ ਸਕੂਲ ਆਉਣਗੇ। 

ਇਹ ਵੀ ਪੜ੍ਹੋ- ਪਤਨੀ ਨੇ ਖਾਣਾ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਕਰ ਦਿੱਤਾ ਕਤਲ

ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਸਕੂਲ ਬੁਲਾਉਣ ਦਾ ਫ਼ੈਸਲਾ ਬਾਅਦ ਵਿੱਚ ਲਿਆ ਜਾਵੇਗਾ। ਕੋਰੋਨਾ ਦੇ ਮਾਮਲਿਆਂ ਵਿੱਚ ਵੱਡੀ ਗਿਰਾਵਟ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਸਕੂਲ ਬੁਲਾਉਣ ਦਾ ਪੱਤਰ ਜਾਰੀ ਕਰ ਦਿੱਤਾ। ਮੁੱਖ ਮੰਤਰੀ ਮਨੋਹਰ ਲਾਲ ਨੇ ਵੀਰਵਾਰ ਨੂੰ ਹੀ ਸਕੂਲ, ਕਾਲਜ ਖੋਲ੍ਹਣ ਦੀ ਕਾਰਜ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ ਸੀ। 

ਇਹ ਵੀ ਪੜ੍ਹੋ- 17 ਸਾਲਾ ਨੀਤੀਸ਼ ਕੁਮਾਰ ਦੇ ਮੁੰਹ 'ਚ ਹਨ 82 ਦੰਦ, IGIMS ਦੇ ਡਾਕਟਰਾਂ ਨੇ ਕੀਤਾ ਸਫਲ ਆਪਰੇਸ਼ਨ

ਵੀਡੀਓ ਕਾਨਫਰੰਸਿੰਗ ਰਾਹੀਂ ਦਿੱਤੀ ਜਾਵੇਗੀ ਪੂਰੀ ਜਾਣਕਾਰੀ
ਬੱਚਿਆਂ ਲਈ ਸਕੂਲ ਖੋਲ੍ਹਣ ਬਾਰੇ ਪੂਰੀ ਜਾਣਕਾਰੀ 12 ਜੁਲਾਈ ਨੂੰ ਦਿੱਤੀ ਜਾਵੇਗੀ। ਨਿਰਦੇਸ਼ਕ ਸੈਕੰਡਰੀ ਅਤੇ ਨਿਰਦੇਸ਼ਕ ਮੌਲਿਕ ਸਿੱਖਿਆ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬੈਠਕ ਕਰਣਗੇ। ਇਸ ਵਿੱਚ ਸਕੂਲ ਖੋਲ੍ਹਣ ਨਾਲ ਸਬੰਧਿਤ ਸਾਰੀਆਂ ਸ਼ੰਕਾਵਾਂ ਦਾ ਹੱਲ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਕੋਵਿਡ ਮਰੀਜ਼ਾਂ ਦੀ ਇੰਮਿਉਨਿਟੀ ਵਧਾ ਸਕਦੈ ਕੜਕਨਾਥ ਕੁੱਕੜ, ਰਿਸਰਚ ਸੈਂਟਰ ਨੇ ਲਿਖੀ ICMR ਨੂੰ ਚਿੱਠੀ

ਵਿਦਿਆਰਥੀਆਂ ਕੋਲ ਇਹ ਵੀ ਹਨ ਵਿਕਲਪ

  • ਆਨਲਾਈਨ ਸਿੱਖਿਆ ਨੂੰ ਜਾਰੀ ਰੱਖਦੇ ਹੋਏ ਬੱਚਿਆਂ ਲਈ ਸਕੂਲ ਖੋਲ੍ਹੇ ਜਾ ਰਹੇ ਹਨ। ਐਜੂਸੇਟ ਅਤੇ ਆਨਲਾਈਨ ਮਾਧਿਅਮ ਰਾਹੀਂ ਵੀ ਪੜ੍ਹਾਈ ਜਾਰੀ ਰਹੇਗੀ।
  • ਆਨਲਾਈਨ ਪੜ੍ਹਾਈ ਦੇ ਇੱਛੂਕ ਵਿਦਿਆਰਥੀਆਂ ਨੂੰ ਸਕੂਲ ਨਹੀਂ ਬੁਲਾਇਆ ਜਾਵੇਗਾ।
  • ਮਾਪਿਆਂ ਦੀ ਲਿਖਤੀ ਮਨਜ਼ੂਰੀ ਹੋਣ 'ਤੇ ਹੀ ਵਿਦਿਆਰਥੀ ਸਕੂਲਾਂ ਵਿੱਚ ਦਾਖਲ ਹੋ ਸਕਣਗੇ।
  • ਵਿਦਿਆਰਥੀਆਂ ਦੀ ਹਾਜ਼ਰੀ ਨੂੰ ਲੈ ਕੇ ਕੋਈ ਦਬਾਅ ਨਹੀਂ ਬਣਾਇਆ ਜਾਵੇਗਾ।
  • ਜਮਾਤਾਂ ਦੇ ਸੰਚਾਲਨ ਦਾ ਸਿਖਲਾਈ ਵੀਡੀਓ ਮਾਪਿਆਂ, ਅਧਿਆਪਕਾਂ ਅਤੇ ਬੱਚਿਆਂ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News