ਅਧਿਕਾਰੀਆਂ ਦੀ ਵਧੀ ਚਿੰਤਾ, ਵਿਸ਼ਵ ਧਰੋਹਰ 103 ਸੁਰੰਗ ’ਚ ਆਈ ਵੱਡੀ ਤਰੇੜ

Monday, Oct 11, 2021 - 05:56 PM (IST)

ਅਧਿਕਾਰੀਆਂ ਦੀ ਵਧੀ ਚਿੰਤਾ, ਵਿਸ਼ਵ ਧਰੋਹਰ 103 ਸੁਰੰਗ ’ਚ ਆਈ ਵੱਡੀ ਤਰੇੜ

ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਮੀਂਹ ਕਾਰਨ ਵਿਸ਼ਵ ਧਰੋਹਰ ਸ਼ਿਮਲਾ-ਕਾਲਕਾ ਰੇਲ ਲਾਈਨ ਦੀ ਅੰਤਿਮ ਸੁਰੰਗ ’ਚ ਤਰੇੜ ਪੈਣ ਨਾਲ ਰੇਲਵੇ ਅਧਿਕਾਰੀਆਂ ਦੀ ਚਿੰਤਾ ਵਧ ਗਈ ਹੈ। ਅੱਜ ਯਾਨੀ ਸੋਮਵਾਰ ਨੂੰ ਇੱਥੇ ਪ੍ਰਾਪਤ ਜਾਣਕਾਰੀ ਅਨੁਸਾਰ ਕਾਲਕਾ-ਸ਼ਿਮਲਾ ਸਟੇਸ਼ਨ ਤੱਕ ਆਖ਼ਰੀ ਸੁਰੰਗ 103 ’ਚ ਕਾਲਕਾ ਵੱਲ ਚੌੜੀ ਤਰੇੜ ਆ ਗਈ ਹੈ। ਦੱਸਣਯੋਗ ਹੈ ਕਿ ਬੜੋਗ ਸੁਰੰਗ ਤੋਂ ਬਾਅਦ ਦੂਜੀ ਸਭ ਤੋਂ ਲੰਬੀ ਸੁਰੰਗ ਹੈ, ਜਿਸ ਦੀ ਲੰਬਾਈ ਲਗਭਗ 450 ਮੀਟਰ ਦੇ ਹੈ। ਅੰਬਾਲਾ ਡਿਵੀਜਨ ਤੋਂ ਕਈ ਇੰਜੀਨੀਅਰ ਆ ਕੇ ਮੌਕੇ ਦਾ ਨਿਰੀਖਣ ਕਰ ਚੁਕੇ ਹਨ ਅਤੇ ਵਿਭਾਗ ਨੂੰ ਇਸ ਦੀ ਜਲਦ ਮੁਰੰਮਦ ਕੀਤੇ ਜਾਣ ਦੀ ਜ਼ਰੂਰੀਆਂ ਹਿਦਾਇਤਾਂ ਦੇ ਗਏ ਹਨ। ਕੁਝ ਸਥਾਨਕ ਲੋਕਾਂ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਸੁਰੰਗ ਦੇ ਆਖ਼ਰੀ ਛੋਰ ’ਤੇ ਸੁਰੰਗ ਦੇ ਅੰਦਰੀ ਅਤੇ ਉੱਪਰੀ ਦੀਵਾਰ ਤੋਂ ਕਾਫ਼ੀ ਪਾਣੀ ਟਪਕ ਰਿਹਾ ਹੈ।

ਦੱਸ ਦੇਈਏ ਕਿ ਇਸ ਸੁਰੰਗ ਦੇ ਉੱਪਰ ਸ਼ਿਮਲਾ ਦੀ ਇਤਿਹਾਸਕ ਇਮਾਰਤ ਐਡਵਾਂਸ ਸਟਡੀਜ਼ ਤੋਂ ਲੈ ਕੇ ਦੂਰਦਰਸ਼ਨ ਸ਼ਿਮਲਾ ਭਵਨ ਤੋਂ ਇਲਾਵਾ ਕਈ ਹੋਰ ਭਵਨ ਵੀ ਖੜ੍ਹੇ ਹਨ। ਮੀਂਹ ’ਚ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਾਣੀ ਸੁਰੰਗ ’ਚ ਰਿਸਦਾ ਜਾ ਰਿਹਾ ਹੈ, ਜਿਸ ਕਾਰਨ ਸੁਰੰਗ ’ਚ ਕਾਫ਼ੀ ਸਮੇਂ ਤੋਂ ਪਾਣੀ ਟਪਕ ਰਿਹਾ ਹੈ ਅਤੇ ਹੁਣ ਉਹ ਇਕ ਵੱਡੀ ਤਰੇੜ ’ਚ ਤਬਦੀਲ ਹੋ ਗਿਆ ਹੈ। ਜੇਕਰ ਇਸ ਨੂੰ ਸਮੇਂ ਰਹਿੰਦੇ ਠੀਕ ਨਹੀਂ ਕੀਤਾ ਗਿਆ ਤਾਂ ਸ਼ਿਮਲਾ ਸਟੇਸ਼ਨ ਤੱਕ ਟੁਆਏ ਟਰੇਨ ਦਾ ਮਾਰਗ ਰੁਕ ਸਕਦਾ ਹੈ। ਅਜਿਹੇ ’ਚ ਸੈਲਾਨੀ ਕਾਲਕਾ ਤੋਂ ਸਮਰਹਿਲ ਸਟੇਸ਼ਨ ਤੱਕ ਹੀ ਆ ਸਕਣਗੇ।


author

DIsha

Content Editor

Related News