ਮੁਜਾਹਿਦੀਨ ਆਰਮੀ ਬਣਾ ਕੇ ਹਿੰਸਾ ਦੀ ਸਾਜ਼ਿਸ਼ ਰਚ ਰਹੇ 4 ਗ੍ਰਿਫਤਾਰ, ਟਾਰਗੈੱਟ ’ਤੇ ਸਨ ਹਿੰਦੂ ਧਾਰਮਿਕ ਨੇਤਾ
Tuesday, Sep 30, 2025 - 03:10 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੋਕਤੰਤਰਿਕ ਵਿਵਸਥਾ ਨੂੰ ਤਬਾਹ ਕਰ ਕੇ ਸ਼ਰੀਅਤ ਕਾਨੂੰਨ ਲਾਗੂ ਕਰਾਉਣ ਦੇ ਇਰਾਦੇ ਨਾਲ ਸੂਬੇ ’ਚ ਇਕ ਹੋਰ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਸੀ। ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਰਾਹੀਂ ਜੁਟੇ ਕੱਟੜਪੰਥੀਆਂ ਦਾ ਇਕ ਸਮੂਹ ਮੁਜਾਹਿਦੀਨ ਆਰਮੀ ਬਣਾ ਕੇ ਹਿੰਸਾ ਫੈਲਾਉਣ ਦੀ ਫਿਰਾਕ ’ਚ ਸੀ। ਖਾਸ ਕਰ ਕੇ ਹਿੰਦੂ ਧਾਰਮਿਕ ਨੇਤਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਯੋਜਨਾ ਸੀ।
ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਇਸ ਮਾਮਲੇ ’ਚ 4 ਮੁਲਜ਼ਮਾਂ ਨੇ ਸੁਲਤਾਨਪੁਰ ਨਿਵਾਸੀ ਅਕਮਲ ਰਜ਼ਾ, ਸੋਨਭਦਰ ਨਿਵਾਸੀ ਸਫੀਲ ਸਲਮਾਨੀ ਉਰਫ ਅਲੀ ਰਿਜ਼ਵੀ, ਕਾਨਪੁਰ ਨਿਵਾਸੀ ਮੁਹੰ. ਤੌਸੀਫ ਅਤੇ ਰਾਮਪੁਰ ਨਿਵਾਸੀ ਕਾਸਿਫ ਅਲੀ ਨੂੰ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਅੱਤਵਾਦੀਆਂ ਨੇ ਉਡਾ'ਤਾ ਫ਼ੌਜੀ ਕਾਫ਼ਲਾ ! 9 ਜਵਾਨਾਂ ਦੀ ਮੌਤ, ਕਈ ਹੋਰ ਜ਼ਖ਼ਮੀ
ਅਧਿਕਾਰੀਆਂ ਅਨੁਸਾਰ ਮੁਲਜ਼ਮ ਕਈ ਕੱਟੜਪੰਥੀ ਪਾਕਿਸਤਾਨੀ ਸੰਗਠਨਾਂ ਦੇ ਸੰਪਰਕ ’ਚ ਸਨ। ਹਿੰਸਾ ਲਈ ਹਥਿਆਰ ਇਕੱਠੇ ਕਰਨ ਦੀ ਕੋਸ਼ਿਸ਼ ਵੀ ਹੋ ਰਹੀ ਸੀ। ਇਨ੍ਹਾਂ ਦੇ ਨਿਸ਼ਾਨੇ ’ਤੇ ਇਸਲਾਮ ਨੂੰ ਲੈ ਕੇ ਬਿਆਨ ਦੇਣ ਵਾਲਾ ਹਿੰਦੂ ਧਾਰਮਿਕ ਨੇਤਾ ਸੀ। ਟਾਰਗੈੱਟ ਕਿਲਿੰਗ ਲਈ ਫੰਡ ਵੀ ਜੁਟਾਇਆ ਜਾ ਰਿਹਾ ਸੀ। ਗਿਰੋਹ ਦੇ ਕੁਝ ਹੋਰ ਸਰਗਰਮ ਮੈਂਬਰਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e