ਸਿੰਧ ਦੇ ਸਰਕਾਰੀ ਸਕੂਲਾਂ ''ਚ ਹਿੰਦੂ ਵਿਦਿਆਰਥੀਆਂ ਨੂੰ ਮਿਲਣਗੀਆਂ ਧਾਰਮਿਕ ਕਿਤਾਬਾਂ

Thursday, Apr 30, 2026 - 07:22 PM (IST)

ਸਿੰਧ ਦੇ ਸਰਕਾਰੀ ਸਕੂਲਾਂ ''ਚ ਹਿੰਦੂ ਵਿਦਿਆਰਥੀਆਂ ਨੂੰ ਮਿਲਣਗੀਆਂ ਧਾਰਮਿਕ ਕਿਤਾਬਾਂ

ਕਰਾਚੀ: ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਘੱਟ ਗਿਣਤੀਆਂ ਦੇ ਵਿਰੁੱਧ ਵਧ ਰਹੀ ਸਮਾਜਿਕ ਅਸਹਿਣਸ਼ੀਲਤਾ ਨੂੰ ਰੋਕਣ ਦੇ ਮਕਸਦ ਨਾਲ ਇੱਕ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ। ਸਿੰਧ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਿੰਦੂ ਭਾਈਚਾਰੇ ਦੇ ਬੱਚਿਆਂ ਨੂੰ ਹੁਣ ਉਨ੍ਹਾਂ ਦੇ ਆਪਣੇ ਧਰਮ ਨਾਲ ਸਬੰਧਤ ਪਾਠ ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਸਿੰਧ ਦੇ ਸਿੱਖਿਆ ਸਕੱਤਰ ਜ਼ਾਹਿਦ ਅੱਬਾਸੀ ਨੇ ਪੁਸ਼ਟੀ ਕੀਤੀ ਹੈ ਕਿ ਨਵੇਂ ਅਕਾਦਮਿਕ ਸੈਸ਼ਨ ਤੋਂ ਤੀਜੀ ਤੋਂ ਪੰਜਵੀਂ ਜਮਾਤ ਦੇ ਹਿੰਦੂ ਵਿਦਿਆਰਥੀਆਂ ਲਈ ਤਿੰਨ ਧਾਰਮਿਕ ਪਾਠ ਪੁਸਤਕਾਂ ਉਪਲਬਧ ਹੋਣਗੀਆਂ। ਇਹ ਪਹਿਲਕਦਮੀ ਸਿੰਧ ਦੇ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਿੰਧ ਕਰੀਕੁਲਮ ਕੌਂਸਲ ਦੀ ਕਾਰਜਕਾਰੀ ਕਮੇਟੀ ਨੇ 20 ਅਪ੍ਰੈਲ ਨੂੰ ਸਰਕਾਰੀ ਸਕੂਲਾਂ ਵਿੱਚ ਇਹ ਕਿਤਾਬਾਂ ਵੰਡਣ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਸੀ।

ਇਨ੍ਹਾਂ ਕਿਤਾਬਾਂ ਦੀ ਛਪਾਈ ਦਾ ਸਾਰਾ ਖਰਚਾ ਕਰਾਚੀ ਦੀ ਇੱਕ ਹਿੰਦੂ ਸਮਾਜ ਭਲਾਈ ਸੰਸਥਾ 'ਪ੍ਰੇਮ ਸਾਗਰ ਸੰਸਥਾ' ਵੱਲੋਂ ਚੁੱਕਿਆ ਜਾ ਰਿਹਾ ਹੈ। ਸਿੱਖਿਆ ਸਕੱਤਰ ਮੁਤਾਬਕ ਇਸ ਕਦਮ ਦਾ ਮੁੱਖ ਉਦੇਸ਼ ਘੱਟ ਗਿਣਤੀ ਵਿਦਿਆਰਥੀਆਂ 'ਚ ਸ਼ਮੂਲੀਅਤ ਦੀ ਭਾਵਨਾ ਪੈਦਾ ਕਰਨਾ ਅਤੇ ਦੇਸ਼ 'ਚ ਧਾਰਮਿਕ ਤੇ ਸੰਪਰਦਾਇਕ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਨਾ ਹੈ।

ਸੈਂਟਰ ਫਾਰ ਸੋਸ਼ਲ ਜਸਟਿਸ (CSJ) ਦੇ ਇੱਕ ਅਧਿਐਨ ਮੁਤਾਬਕ ਪਾਠ ਪੁਸਤਕਾਂ ਵਿੱਚ ਘੱਟ ਗਿਣਤੀਆਂ ਨੂੰ ਬਾਹਰ ਰੱਖਣ ਵਾਲੇ ਬਿਰਤਾਂਤ ਅਤੇ ਵਧ ਰਹੀ ਸਮਾਜਿਕ ਅਸਹਿਣਸ਼ੀਲਤਾ ਵਿਚਕਾਰ ਸਿੱਧਾ ਸਬੰਧ ਪਾਇਆ ਗਿਆ ਹੈ। ਹਾਲਾਂਕਿ ਫੈਡਰਲ ਸਰਕਾਰ ਦੀ ਨੈਸ਼ਨਲ ਕਰੀਕੁਲਮ ਕੌਂਸਲ (NCC) ਨੇ ਹਿੰਦੂ ਧਰਮ ਅਤੇ ਸਿੱਖ ਧਰਮ ਸਮੇਤ ਸੱਤ ਘੱਟ ਗਿਣਤੀ ਸਮੂਹਾਂ ਲਈ ਧਾਰਮਿਕ ਕਿਤਾਬਾਂ ਛਾਪਣ ਦੀ ਇਜਾਜ਼ਤ (NOCs) ਦਿੱਤੀ ਹੋਈ ਹੈ, ਪਰ ਹੁਣ ਤੱਕ ਇਹਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਨੈਤਿਕਤਾ (Ethics) ਜਾਂ ਇਸਲਾਮਿਕ ਸਟੱਡੀਜ਼ ਦੇ ਕੋਰਸਾਂ ਦੀ ਥਾਂ ਸਹੀ ਤਰੀਕੇ ਨਾਲ ਸ਼ਾਮਲ ਨਹੀਂ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News