ਤਰਬੂਜ ਖਾਣ ਨਾਲ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ !
Monday, Apr 27, 2026 - 02:05 PM (IST)
ਨੈਸ਼ਨਲ ਡੈਸਕ : ਮੁੰਬਈ ਦੇ ਪਾਇਧੁਨੀ ਇਲਾਕੇ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੇ ਫੂਡ ਪੋਇਜ਼ਨਿੰਗ ਕਾਰਨ ਇਕ ਹੱਸਦੇ-ਖੇਡਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੀਆਂ ਦੋ ਮਾਸੂਮ ਧੀਆਂ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਅਬਦੁੱਲਾ ਡੋਕਾਡੀਆ (40), ਉਸ ਦੀ ਪਤਨੀ ਨਸਰੀਨ (35), ਅਤੇ ਧੀਆਂ ਆਇਸ਼ਾ (16) ਤੇ ਜ਼ੈਨਬ (13) ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਪਰਿਵਾਰ ਨੇ ਰਾਤ ਦੇ ਖਾਣੇ ਵਿੱਚ ਇਕੱਠੇ ਬਿਰਯਾਨੀ ਖਾਧੀ ਸੀ ਅਤੇ ਉਸ ਤੋਂ ਕੁਝ ਸਮੇਂ ਬਾਅਦ ਤਰਬੂਜ ਦਾ ਸੇਵਨ ਕੀਤਾ ਸੀ। ਖਾਣਾ ਖਾਣ ਦੇ ਕੁਝ ਦੇਰ ਬਾਅਦ ਹੀ ਸਾਰੇ ਮੈਂਬਰਾਂ ਦੀ ਤਬੀਅਤ ਖਰਾਬ ਹੋਣ ਲੱਗੀ।
ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਅਫ਼ਸੋਸ ਕਿ ਇਲਾਜ ਦੌਰਾਨ ਇਕ-ਇਕ ਕਰਕੇ ਚਾਰਾਂ ਨੇ ਦਮ ਤੋੜ ਦਿੱਤਾ। ਮੁੰਬਈ ਪੁਲਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਬੇਹੱਦ ਗੰਭੀਰ ਹੈ। ਹਾਲਾਂਕਿ ਪਰਿਵਾਰ ਨੇ ਬਿਰਯਾਨੀ ਤੇ ਤਰਬੂਜ ਖਾਣ ਦੀ ਗੱਲ ਕਹੀ ਹੈ, ਪਰ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਿ ਕੀ ਖਾਣੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਸੀ ਜਾਂ ਫਿਰ ਦੋ ਵੱਖ-ਵੱਖ ਚੀਜ਼ਾਂ ਦੇ ਸੁਮੇਲ (Reaction) ਕਾਰਨ ਇਹ ਭਾਣਾ ਵਰਤਿਆ ਹੈ। ਪਾਇਧੁਨੀ ਪੁਲਸ ਨੇ ਫਿਲਹਾਲ ADR (ਦੁਰਘਟਨਾਵਸ਼ ਮੌਤ) ਦਾ ਮਾਮਲਾ ਦਰਜ ਕਰ ਲਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
